ਭਾਰਤ ਹੁਣ ਤੇਜ਼ ਡਿਜੀਟਲ ਭੁਗਤਾਨ ਦੇ ਮਾਮਲੇ ਵਿਚ ਪੂਰੀ ਦੁਨੀਆ ਵਿਚ ਸਭ ਤੋਂ ਅੱਗੇ ਨਿਕਲ ਗਿਆ ਹੈ। ਕੌਮਾਂਤਰੀ ਮੁਦਰਾ ਕੋਸ਼ (IMF) ਦੀ ਰਿਪੋਰਟ ਮੁਤਾਬਕ ਯੂਨੀਫਾਈਡ ਪੇਮੈਂਟਸ ਇੰਟਰਫੇਸ ਦੀ ਬਦੌਲਤ ਭਾਰਤ ਨੇ ਡਿਜੀਟਲ ਟ੍ਰਾਂਜੈਕਸ਼ਨ ਵਿਚ ਇਹ ਮੁਕਾਮ ਹਾਸਲ ਕੀਤਾ ਹੈ। 2016 ਵਿਚ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਸ਼ੁਰੂ ਕੀਤਾ ਗਿਆ UPI ਅੱਜ ਦੇਸ਼ ਵਿਚ ਪੈਸਿਆਂ ਦੇ ਲੈਣ-ਦੇਣ ਦਾ ਸਭ ਤੋਂ ਆਸਾਨ ਤਰੀਕਾ ਬਣ ਚੁੱਕਾ ਹੈ। UPI ਦੀ ਮਦਦ ਨਾਲ ਲੋਕ ਇਕ ਹੀ ਮੋਬਾਈਲ ਐਪ ਤੋਂ ਆਪਣੇ ਕਈ ਬੈਂਕ ਅਕਾਊਂਟ ਨੂੰ ਜੋੜ ਸਕਦੇ ਹਨ ਤੇ ਕੁਝ ਹੀ ਸੈਕੰਡ ਵਿਚ ਸੁਰੱਖਿਅਤ, ਘੱਟ ਲਾਗਤ ਵਾਲੇ ਲੈਣ-ਦੇਣ ਕਰ ਸਕਦੇ ਹਨ।
UPI ਤੋਂ ਹਰ ਮਹੀਨੇ 1800 ਕਰੋੜ ਤੋਂ ਵੱਧ ਟ੍ਰਾਂਜੈਕਸ਼ਨ ਹੁੰਦੇ ਹਨ। ਜੂਨ 2025 ਵਿਚ ਯੂਪੀਆਈ ਨੇ 1839 ਕਰੋੜ ਟ੍ਰਾਂਜੈਕਸ਼ਨ ਦੇ ਨਾਲ 24.03 ਲੱਖ ਕਰੋੜ ਰੁਪਏ ਦਾ ਕਾਰੋਬਾਰ ਕੀਤਾ ਜੋ ਪਿਛਲੇ ਸਾਲ ਜੂਨ 2024 ਦੇ 1388 ਕਰੋੜ ਟ੍ਰਾਂਜੈਕਸ਼ਨ ਦੀ ਤੁਲਨਾ ਵਿਚ 32 ਫੀਸਦੀ ਵਧ ਹੈ।
UPI ਨੇ ਭਾਰਤ ਨੂੰ ਕੈਸ਼ ਤੇ ਕਾਰਡ ਬੇਸਡ ਪੇਮੈਂਟ ਤੋਂ ਦੂਰ ਲਿਜਾ ਕੇ ਡਿਜੀਟਲ ਡਾਮਿਨੇਟਡ ਇਕੋਨਾਮੀ ਵਲ ਵਧਾਇਆ ਹੈ। ਇਹ ਮੰਚ ਨਾ ਸਿਰਫ ਵੱਡੇ ਬਿਜ਼ਨੈੱਸ ਲਈ ਸਗੋਂ ਛੋਟੇ ਦੁਕਾਨਦਾਰਾਂ ਤੇ ਆਮ ਲੋਕਾਂ ਲਈ ਫਾਈਨੈਂਸ਼ੀਅਲ ਇੰਕਲੂਜਨ ਦਾ ਇਕ ਮਜ਼ਬੂਤ ਸਾਧਨ ਬਣ ਗਿਆ ਹੈ।
ਇਹ ਵੀ ਪੜ੍ਹੋ : ਕਾਊਂਟਰ ਇੰਟੈਲੀਜੈਂਸ ਪਟਿਆਲਾ ਤੇ SSOC ਮੋਹਾਲੀ ਦੀ ਵੱਡੀ ਕਾਰਵਾਈ, ਪੁਲਿਸ ਚੌਕੀਆਂ ‘ਤੇ ਗ੍ਰਨੇਡ ਸੁੱਟਣ ਵਾਲੇ BKI ਦੇ 3 ਮੈਂਬਰ ਕਾਬੂ
ਅੱਜ ਭਾਰਤ ਵਿਚ 85 ਫੀਸਦੀ ਡਿਜੀਟਲ ਪੇਮੈਂਟ UPI ਜ਼ਰੀਏ ਹੋ ਰਹੇ ਹਨ, ਜਿਸ ਵਿਚ 49.1 ਕਰੋੜ ਯੂਜਰਸ, 6.5 ਕਰੋੜ ਬਿਜ਼ਨੈੱਸਮੈਨ ਤੇ 675 ਬੈਂਕ ਇਕ ਹੀ ਪਲੇਟਫਾਰਮ ‘ਤੇ ਜੁੜੇ ਹਨ। ਇੰਨਾ ਹੀ ਨਹੀਂ UPI ਹੁਣ ਗਲੋਬਲ ਲੈਵਲ ‘ਤੇ ਹੀ ਲਗਭਗ 50 ਫੀਸਦੀ ਰੀਅਲ ਟਾਈਮ ਡਿਜੀਟਲ ਪੇਮੈਂਟਸ ਨੂੰ ਸੰਭਾਲ ਰਿਹਾ ਹੈ।
UPI ਦਾ ਪ੍ਰਭਾਵ ਹੁਣ ਭਾਰਤ ਦੀਆਂ ਸੀਮਾਵਾਂ ਤੋਂ ਬਾਹਰ ਵੀ ਦਿਖ ਰਿਹਾ ਹੈ। ਇਹ ਸੱਤ ਦੇਸ਼ਾਂ ਸੰਯੁਕਕਤ ਅਰਬ ਅਮੀਰਾਤ, ਸਿੰਗਾਪੁਰ, ਭੂਟਾਨ, ਨੇਪਾਲ, ਸ਼੍ਰੀਲੰਕਾ, ਫਰਾਂਸ ਤੇ ਮਾਰੀਸ਼ਸ ਵਿਚ ਵੀ ਚੱਲਦਾ ਹੈ। ਫਰਾਂਸ ਵਿਚ ਯੂਪੀਆਈ ਦੀ ਸ਼ੁਰੂਆਤ ਇਸ ਦੇ ਯੂਰਪ ਵਿਚ ਪਹਿਲੇ ਕਦਮ ਦਾ ਪ੍ਰਤੀਕ ਹੈ ਜਿਸ ਨਾਲ ਵਿਦੇਸ਼ ਵਿਚ ਰਹਿਣ ਜਾਂ ਟ੍ਰੈਵਲ ਕਰਨ ਵਾਲੇ ਭਾਰਤੀਆਂ ਲਈ ਪੇਮੈਂਟ ਕਰਨਾ ਆਸਾਨ ਹੋ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























