ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿਖੇ ਵਿਖੇ ਦਿਨ-ਦਿਹਾੜੇ ਵੱਡੀ ਵਾਰਦਾਤ ਵਾਪਰੀ ਹੈ। ਇਥੇ ਵਕੀਲ ਉਪਰ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਵਿਚ ਵਕੀਲ ਜ਼ਖਮੀ ਵੀ ਹੋਇਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪੀੜਤ ਐਡਵੋਕੇਟ ਦੀ ਪਛਾਣ ਲਖਵਿੰਦਰ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਲਖਵਿੰਦਰ ਅੱਜ ਜਦੋਂ ਘਰ ਤੋਂ ਅੰਮ੍ਰਿਤਸਰ ਕੋਰਟ ਵੱਲ ਜਾ ਰਿਹਾ ਸੀ ਤਾਂ ਰਸਤੇ ਵਿਚ 3 ਅਣਪਛਾਤੇ ਹਮਲਾਵਰਾਂ ‘ਤੇ ਉਸ ‘ਤੇ ਫਾਇਰਿੰਗ ਕੀਤੀ। ਉਨ੍ਹਾਂ ਵੱਲੋਂ ਕਈ ਫਾਇਰ ਲਖਵਿੰਦਰ ਸਿੰਘ ‘ਤੇ ਕੀਤੇ ਗਏ। ਵਕੀਲ ਦੀ ਗੱਡੀ ‘ਤੇ ਵੀ ਗੋਲੀਆਂ ਦੇ ਨਿਸ਼ਾਨ ਹਨ।
ਹਾਲਾਂਕਿ ਗੋਲੀਆਂ ਚਲਾਉਣ ਪਿੱਛੇ ਕੀ ਕਾਰਨ ਹੈ, ਕੋਈ ਰੰਜਿਸ਼ ਹੈ ਜਾਂ ਫਿਰੌਤੀ ਮੰਗੀ ਗਈ ਹੈ ਇਹ ਜਾਂਚ ਦਾ ਵਿਸ਼ਾ ਹੈ। ਜੰਡਿਆਲਾ ਗੁਰੂ ਦੇ ਡੀਐੱਸਪੀ ਰਵਿੰਦਰ ਸਿਘ ਦਾ ਕਹਿਣਾ ਹੈ ਕਿ ਜਲਦ ਹੀ ਨੌਜਵਾਨਾਂ ਨੂੰ ਟ੍ਰੇਸ ਕਰ ਲਿਆ ਜਾਵੇਗਾ ਤੇ ਐਡਵੋਕੇਟ ਦੇ ਬਿਆਨਾਂ ਦੇ ਆਧਾਰ ਉਤੇ FIR ਦਰਜ ਕੀਤੀ ਜਾਵੇਗੀ। ਵਕੀਲ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। 2 ਗੋਲੀਆਂ ਵਕੀਲ ਦੇ ਲੱਗੀਆਂ ਹਨ ਪਰ ਰਾਹਤ ਦੀ ਗੱਲ ਹੈ ਕਿ ਵਕੀਲ ਲਖਵਿੰਦਰ ਸਿਘ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ। ਪੁਲਿਸ ਨੇ ਇਹ ਵੀ ਦੱਸਿਆ ਕਿ ਸਾਨੂੰ ਗੋਲੀਆਂ ਦੇ 5 ਖੋਲ ਬਰਾਮਦ ਹੋਏ ਹਨ ਤੇ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਕਿਉਂ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























