ਮਮਦੋਟ ਦੇ ਪਿੰਡ ਲੱਖਾ ਸਿਘ ਵਾਲਾ ਹਿਠਾੜ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਥੇ ਮਾਪਿਆਂ ‘ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਉਨ੍ਹਾਂ ਦਾ ਮਾਸੂਮ ਜਿਹਾ ਪੁੱਤ ਪਿੰਡ ਦੇ ਟੋਭੇ ਵਿਚ ਡਿੱਗ ਗਿਆ ਤੇ ਜਦੋਂ ਮਾਪਿਆਂ ਨੂੰ ਆਪਣਾ ਪੁੱਤ ਮਿਲਿਆ ਤਾਂ ਉਹ ਪਾਣੀ ਦੇ ਟੋਭੇ ‘ਤੇ ਤੈਰਦਾ ਹੋਇਆ ਨਜ਼ਰ ਰਿਹਾ ਸੀ ਤੇ ਉਹ ਮ੍ਰਿਤਕ ਹਾਲਤ ਵਿਚ ਸੀ। ਮਾਂ ਤੇ ਪਰਿਵਾਰ ਦੇ ਹੋਰਨਾਂ ਮੈਂਬਰਾ ਦਾ ਰੋ-ਰੋ ਬੁਰਾ ਹਾਲ ਹੈ।
ਮ੍ਰਿਤਕ ਮਾਸੂਮ ਦੀ ਪਛਾਣ ਅਰਮਾਨ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਦਾਦੇ ਨੇ ਦੱਸਿਆ ਕਿ ਆਪਣੇ ਛੋਟੇ ਪੁੱਤ ਦੀ ਦਵਾਈ ਲੈਣ ਮਗਰੋਂ ਜਦੋ ਮੈਂ ਘਰ ਆਇਆ ਤਾਂ ਮੈਨੂੰ ਕਾਫੀ ਦੇਰ ਤੱਕ ਅਰਮਾਨ ਨਜ਼ਰ ਨਹੀਂ ਆਇਆ ਤਾਂ ਇਸ ਤੋ ਬਾਅਦ ਫਿਰ ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਕਾਫੀ ਦੇਰ ਭਾਲ ਕਰਨ ਦੇ ਬਾਅਦ ਗੁਆਂਢ ਵਿਚ ਗੰਦੇ ਪਾਣੀ ਦੀ ਨਿਕਾਸੀ ਲਈ ਬਣੇ ਪਾਣੀ ਦੇ ਟੋਭੇ ਵਿਚੋਂ ਅਰਮਾਨ ਦੀ ਲਾਸ਼ ਤੈਰਦੀ ਹੋਈ ਨਜ਼ਰ ਆਈ।
ਇਹ ਵੀ ਪੜ੍ਹੋ : ਫਿ.ਰੌ/ਤੀ/ਆਂ ਮੰਗਣ ਵਾਲੇ ਬ.ਦ.ਮਾ/ਸ਼ ਦਾ ਪੁਲਿਸ ਨੇ ਕੀਤਾ ਐ.ਨ.ਕਾ.ਊਂ/ਟਰ, ਜਵਾਬੀ ਕਾਰਵਾਈ ‘ਚ ਮੁਲਜ਼ਮ ਗੰਭੀਰ ਜ਼ਖਮੀ
ਦੱਸ ਦੇਈਏ ਕਿ ਅਰਮਾਨ ਦੀ ਉਮਰ 6 ਸਾਲ ਦੇ ਲਗਭਗ ਸੀ। ਟੋਭੇ ਵਿਚੋਂ ਬੱਚੇ ਦੀ ਲਾਸ਼ ਮਿਲਣ ਦੇ ਬਾਅਦ ਮੌਕੇ ‘ਤੇ ਚੀਕ ਚਿਹਾੜਾ ਮਚ ਗਿਆ। ਪਰਿਵਾਰ ਵਾਲਿਆਂ ਦੇ ਪੈਰਾਂ ਹੇਠੋ ਜ਼ਮੀਨ ਖਿਸਕ ਗਈ। ਮਾਸੂਮ ਬੱਚੇ ਦੀ ਮੌਤ ਦੇ ਬਾਅਦ ਪੂਰੇ ਪਿੰਡ ਵਿਚ ਸੋਗ ਦਾ ਮਾਹੌਲ ਹੈ ਤੇ ਮਾ ਰੋਂਦੀ-ਕੁਰਲਾਉਂਦੀ ਦਿਖ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























