ਹਰਿਆਣਾ ਦੇ ਯੂਟਿਊਬਰ ਅਰਮਾਨ ਮਲਿਕ ਦੀ ਪਤਨੀ ਅਤੇ ਬਿੱਗ ਬੌਸ ਓਟੀਟੀ ਸੀਜ਼ਨ-3 ਵਿੱਚ ਨਜ਼ਰ ਆਈ ਪਾਇਲ ਮਲਿਕ, ਪਟਿਆਲਾ ਦੇ ਕਾਲੀ ਮਾਤਾ ਮੰਦਰ ਪਹੁੰਚੀ ਅਤੇ ਮੁਆਫ਼ੀ ਮੰਗੀ। ਪਾਇਲ ਨੇ ਹਾਲ ਹੀ ਵਿੱਚ ਮਾਂ ਕਾਲੀ ਦੇ ਰੂਪ ਵਿੱਚ ਇੱਕ ਵੀਡੀਓ ਬਣਾਈ ਸੀ, ਜਿਸ ਨੂੰ ਲੈ ਕੇ ਧਾਰਮਿਕ ਸਗਠਨ ਭੜਕ ਗਏ ਸਨ। ਉਨ੍ਹਾਂ ਨੇ ਮੋਹਾਲੀ ਦੇ ਜ਼ੀਰਕਪੁਰ ਥਾਣੇ ਵਿਚ ਸ਼ਿਕਾਇਤ ਦਿੱਤੀ ਸੀ।
ਇਸ ਤੋਂ ਬਾਅਦ ਪਾਇਲ ਅਤੇ ਉਸ ਦੇ ਪਤੀ ਕਾਲੀ ਮਾਤਾ ਮੰਦਰ ਪਹੁੰਚੇ। ਉਥੇ ਪਹਿਲਾਂ ਹੀ ਮੰਦਰ ਕਮੇਟੀ ਤੇ ਧਾਰਮਿਕ ਸੰਗਠਨਾਂ ਦੇ ਮੈਂਬਰ ਮੌਜੂਦ ਸਨ। ਇਸ ਤੋਂ ਬਾਅਦ ਇਸ ਬਾਰੇ ਸਵਾਲ-ਜਵਾਬ ਸ਼ੁਰੂ ਹੋ ਗਏ। ਪਾਇਲ ਨੇ ਮੁਆਫ਼ੀ ਮੰਗੀ ਅਤੇ ਕਿਹਾ ਕਿ ਉਸ ਦਾ ਇਰਾਦਾ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ। ਉਹ ਭਵਿੱਖ ਵਿੱਚ ਦੁਬਾਰਾ ਅਜਿਹੀ ਗਲਤੀ ਨਹੀਂ ਕਰੇਗੀ।

ਪਾਇਲ ਨੇ ਕਿਹਾ ਕਿ ਮੇਰੀ ਧੀ ਕਾਲੀ ਮਾਤਾ ਦੀ ਬਹੁਤ ਵੱਡੀ ਭਗਤ ਹੈ। ਉਹ ਹਰ ਵੇਲੇ ਕਾਲੀ ਮਾਂ ਕਾਲੀ ਮਾਂ ਕਹਿੰਦੀ ਰਹਿੰਦੀ ਹੈ। ਮੈਂ ਸੋਚਿਆ ਕਿ ਮੈਂ ਆਪਮੀ ਧੀ ਲਈ ਲੁੱਕ ਕ੍ਰਿਏਟ ਕਰਾਂ। ਸ਼ਾਇਦ ਮੇਰੇ ਤੋਂ ਇੱਕ ਵੱਡੀ ਗਲਤੀ ਹੋਈ।। ਜਿੰਨੇ ਲੋਕ ਵੀ ਮੈਨੂੰ ਸੁਣ ਰਹੇ ਹਨ, ਜੋ ਮੈਂ ਗਲਤੀ ਕੀਤੀ ਹੈ, ਉਹ ਕੋਈ ਹੋਰ ਨਾ ਕਰੇ। ਸਾਰੇ ਸੰਗਠਨਾਂ ਤੋਂ ਮੈਂ ਹੱਥ ਜੋੜਕੇ ਮਾਫੀ ਮੰਗਦੀ ਹਾਂ।
ਇਹ ਵੀ ਪੜ੍ਹੋ : ‘ਅਸੀਂ ਸ਼ਰਾਰਤੀ ਅਨਸਰਾਂ ਦੇ ਨੇੜੇ ਪਹੁੰਚ ਚੁੱਕੇ ਹਾਂ’, ਸ੍ਰੀ ਦਰਬਾਰ ਸਾਹਿਬ ਧਮਕੀਆਂ ਮਾਮਲੇ ‘ਤੇ ਬੋਲੇ CM ਮਾਨ
ਪਾਇਲ ਨੇ ਕਿਹਾ ਕਿ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੈ। ਵੀਡੀਓ ਬਣਾਉਣ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਮੈਂ ਗਲਤੀ ਕੀਤੀ ਹੈ। ਇਸ ਤੋਂ ਬਾਅਦ ਮੈਂ ਇਹ ਵੀਡੀਓ ਹਟਾ ਦਿੱਤਾ। ਵੀਡੀਓ ਨੂੰ ਹਟਾਏ 3 ਮਹੀਨੇ ਹੋ ਗਏ ਹਨ। ਕੁਝ ਲੋਕਾਂ ਨੇ ਇਹ ਵੀਡੀਓ ਆਪਣੇ ਕੋਲ ਰੱਖ ਕੇ ਅੱਗੇ ਸ਼ੇਅਰ ਕੀਤੀ।
ਵੀਡੀਓ ਲਈ ਕਲਿੱਕ ਕਰੋ -:
























