ਖੰਨਾ ਦੇ ਬੀਜਾ ਚੌਂਕ ਨੇੜੇ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇਥੇ ਬੱਸ ਤੇ ਟਿੱਪਰ ਵਿਚਾਲੇ ਜ਼ੋਰਦਾਰ ਟੱਕਰ ਹੋਈ ਹੈ। ਟਿੱਪਰ ਨਾਲ ਟੱਕਰ ਮਗਰੋਂ ਬੱਸ ਸੜਕ ‘ਤੇ ਪਲਟ ਗਈ। ਬੱਸ ਧਾਗਾ ਫੈਕਟਰੀ ਦੇ ਮੁਲਾਜ਼ਮਾਂ ਨੂੰ ਲਿਜਾ ਰਹੀ ਸੀ।
ਜਾਣਕਾਰੀ ਮੁਤਾਬਕ ਹਾਦਸੇ ਸਮੇਂ ਦੋਵੇਂ ਵਾਹਨਾਂ ਦੀ ਰਫਤਾਰ ਤੇਜ਼ ਸੀ। ਡੇਢ ਦਰਜਨ ਦੇ ਕਰੀਬ ਮੁਲਾਜ਼ਮ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਖੰਨਾ ਦੇ ਸਿਵਲ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਮੌਕੇ ‘ਤੇ ਮੌਜੂਦ ਲੋਕਾਂ ਨੇ ਹਾਦਸੇ ਦਾ ਕਾਰਨ ਤੇਜ਼ ਰਫਤਾਰ ਦੱਸਿਆ। ਬੱਸ ਪਲਟਣ ਨਾਲ ਸਵਾਰੀਆਂ ਦੇ ਸਾਹ ਸੁੱਕ ਗਏ। ਬੱਸ ਬਹੁਤ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।
ਇਹ ਵੀ ਪੜ੍ਹੋ : ਅੱਜ ਪੰਜਾਬ ਵਿਧਾਨ ਸਭਾ ‘ਚ ਹੋਵੇਗੀ ਸਿਲੈਕਟ ਕਮੇਟੀ ਦੀ ਪਹਿਲੀ ਮੀਟਿੰਗ, 6 ਮਹੀਨਿਆਂ ‘ਚ ਬੇ.ਅ/ਦ.ਬੀ ਕਾਨੂੰਨ ‘ਤੇ ਰਿਪੋਰਟ ਕਰੇਗੀ ਪੇਸ਼
ਹਾਦਸੇ ਸਮੇਂ ਬੱਸ ‘ਚ 20 ਤੋਂ 25 ਲੋਕ ਸਵਾਰ ਸਨ । ਹਾਲਾਂਕਿ ਰਾਹਗੀਰਾਂ ਵੱਲੋਂ ਵੀ ਲੋਕਾਂ ਦੀ ਮਦਦ ਕੀਤੀ ਗਈ ਪਰ ਕਿਹਾ ਜਾ ਰਿਹਾ ਹੈ ਕਿ 2-3 ਮੁਲਾਜ਼ਮ ਗੰਭੀਰ ਜ਼ਖਮੀ ਹੋਏ ਹਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਜੇਕਰ ਰਾਹਗੀਰ ਸਮੇਂ ਸਿਰ ਧਾਗਾ ਫੈਕਟਰੀ ਦੇ ਮੁਲਾਜ਼ਮਾਂ ਦੀ ਮਦਦ ਨਾ ਕਰਦੇ ਤਾਂ ਵੱਡਾ ਹਾਦਸਾ ਵਾਪਸ ਸਕਦਾ ਸੀ।
ਵੀਡੀਓ ਲਈ ਕਲਿੱਕ ਕਰੋ -:
























