ਫਿਰੋਜ਼ਪੁਰ ਵਿਚ ਸਰਹੱਦ ਪਾਰ ਪਾਕਿਸਤਾਨ ਤੋਂ ਆਉਣ ਵਾਲੇ ਨਸ਼ਿਆਂ ਖਿਲਾਫ ਲਗਾਤਾਰ ਪੰਜਾਬ ਪੁਲਿਸ ਕਾਰਵਾਈ ਕਰ ਰਹੀ ਹੈ। ਅੱਜ ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਖਿਲਾਫ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਮਿਲੀ। ਫਿਰੋਜ਼ਪੁਰ ਪੁਲਿਸ ਨੇ ਇਕ ਨਾਰਕੋ-ਹਵਾਲਾ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਕ ਨਸ਼ਾ ਤਸਕਰ ਤੋਂ 15 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਸਪਲਾਇਰਾਂ ਦੀ ਚੇਨ ‘ਤੇ ਹੁਣ ਪੁਲਿਸ ਦੀ ਨਜ਼ਰ ਹੈ।
ਡੀਜੀਪੀ ਗੌਰਵ ਯਾਦਵ ਨੇ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਲਿਖਿਆ-ਭਰੋਸੇਯੋਗ ਸੂਤਰਾਂ ਦੇ ਆਧਾਰ ‘ਤੇ ਥਾਣਾ ਘੱਲ ਖੁਰਦ ਦੀ ਪੁਲਿਸ ਨੇ ਗੁਪਤ ਮੁਹਿੰਮ ਚਲਾ ਕੇ ਤਸਕਰ ਰਮੇਸ਼ ਕੁਮਾਰ ਉਰਫ ਨੂੰ ਮੇਛੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਵਿਰੁੱਧ NDPS ਤਹਿਤ FIR ਦਰਜ ਕੀਤੀ ਗਈ ਹੈ ਤੇ ਇਸ ਗੈਂਗ ਦੇ ਰਿਕਾਰਡ ਦਾ ਪਤਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : MLA ਕੁਲਵੰਤ ਸਿੰਘ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਦੇ ਅਹੁਦੇ ਤੋਂ ਦਿੱਤਾ ਅਸਤੀਫਾ, ਨਿੱਜੀ ਕਾਰਨਾਂ ਦਾ ਦਿੱਤਾ ਹਵਾਲਾ
ਨਸ਼ਾ ਤਸਕਰੀ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਹਵਾਲਾ ਚੈਨਲਾਂ ਦਾ ਪਤਾ ਲਗਾਉਣ ‘ਤੇ ਪੁਲਿਸ ਟੀਮ ਖਾਸ ਧਿਆਨ ਦੇ ਰਹੀ ਹੈ। ਮੁਲਜ਼ਮਾਂ ਨੇ ਹੈਰੋਇਨ ਕਿਥੇ-ਕਿਥੇ ਸਪਲਾਈ ਕਰਨੀ ਸੀ, ਇਸ ਦਾ ਵੀ ਪੁਲਿਸ ਜਲਦ ਖੁਲਾਸਾ ਕਰੇਗੀ। ਮੁਲਜ਼ਮ ਦੇ ਮੋਬਾਈਲ ਡਿਟੇਲ ਤੇ ਹੋਰ ਜਾਣਕਾਰੀਆਂ ਪੁਲਿਸ ਖੰਗਾਲ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -:
























