ਮੋਗਾ ਦੇ ਪਿੰਡ ਚਾਰਿਕ ਵਿਚ ਬੀਤੀ ਸ਼ਾਮ ਖੇਤਾਂ ਵਿਚ ਇਕ ਪ੍ਰੇਮੀ ਜੋੜੇ ਨੇ ਪ੍ਰੇਮ ਪ੍ਰਸੰਗ ਪ੍ਰਵਾਨ ਨਾ ਚੱਲਦੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਦੋਵਾਂ ਦੀਆਂ ਮ੍ਰਿਤਕ ਦੇਹਾਂ ਖੇਤਾਂ ਵਿਚ ਪਈਆਂ ਮਿਲੀਆਂ ਤੇ ਸਰਪੰਚ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਐਂਬੂਲੈਂਸ ਦੁਆਰਾ ਮੋਗਾ ਦੇ ਸਰਕਾਰੀ ਹਸਪਤਾਲ ਪਹੁੰਚਾਈਆਂ ਜਿਥੇ ਉਨ੍ਹਾਂ ਦਾ ਪੋਸਟਮਾਰਟਮ ਕਰਵਾ ਕੇ ਦੋਵਾਂ ਦੇ ਪਰਿਵਾਰਾਂ ਨੂੰ ਸਸਕਾਰ ਲਈ ਸੌਂਪ ਦਿੱਤੀਆਂ ਗਈਆਂ ਹਨ।

ਦੂਜੇ ਪਾਸੇ ਜਾਂਚ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੱਲ ਸੂਚਨਾ ਮਿਲੀ ਸੀ ਕਿ ਚਾਰਿਕ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਜੋ ਕਿ ਅਜੇ ਕੁਆਰਾ ਹੈ ਤੇ ਇਕ ਮਹਿਲਾ ਜੱਸੀ ਜੋ ਕਿ ਪਿੰਡ ਬੜਾ ਦੀ ਰਹਿਣ ਵਾਲੀ ਹੈ, ਇਨ੍ਹਾਂ ਦੀਆਂ ਲਾਸ਼ਾਂ ਖੇਤ ਵਿਚ ਪਈਆਂ ਹਨ। ਮੌਕੇ ‘ਤੇ ਜਾ ਕੇ ਦੇਖਿਆ ਤਾਂ ਦੋਵਾਂ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਸੀ।ਜੱਸੀ ਦਾ 8 ਸਾਲ ਪਹਿਲਾਂ ਚਾਰਿਕ ਵਿਚ ਵਿਆਹ ਹੋਇਆ ਸੀ ਤੇ ਉਸ ਦੇ ਦੋ ਬੱਚੇ ਹਨ। ਦੂਜੇ ਪਾਸੇ ਜੱਸੀ ਦੀ ਆਪਣੇ ਪਤੀ ਨਾਲ ਝਗੜਾ ਚੱਲ ਰਿਹਾ ਸੀ। ਉਹ ਜਸਵਿੰਦਰ ਸਿੰਘ ਨਾਲ ਪਿਆਰ ਕਰਦੀ ਸੀ ਤੇ ਦੋਵਾਂ ਦਾ ਪ੍ਰੇਮ ਸਬੰਧ ਸੀ ਤੇ ਕੱਲ੍ਹ ਉਨ੍ਹਾਂ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਦੋਵਾਂ ਦੇ ਪਰਿਵਾਰ ਦੇ ਬਿਆਨ ਲੈ ਕੇ ਕਾਰਵਾਈ ਕਰ ਦਿੱਤੀ ਹੈ ਤੇ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਪਰਿਵਾਰ ਵਾਲਿਆਂ ਨੂੰ ਦੇ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
























