ਬਠਿੰਡਾ ਤੋਂ 16 ਸਾਲਾ ਕੁੜੀ ਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਉਸ ਵੇਲੇ ਕੁੜੀ ਘਰ ਵਿਚ ਇਕੱਲੀ ਸੀ ਤੇ ਮਾਪੇ ਬਾਹਰ ਗਏ ਹੋਏ ਸੀ ਪਰ ਜਦੋਂ ਪਿਤਾ ਘਰ ਵਾਪਸ ਆਉਂਦੇ ਹਨ ਤੇ ਉਸ ਨੂੰ ਟਿਊਸ਼ਨ ‘ਤੇ ਜਾਣ ਵਾਸਤੇ ਬੁਲਾਉਣ ਲਈ ਜਾਂਦੇ ਹਨ ਤਾਂ ਉਸ ਸਮੇਂ ਕੁੜੀ ਬੇਹੋਸ਼ ਪਾਈ ਜਾਂਦੀ ਹੈ। ਲੜਕੀ ਨੂੰ ਤੁਰੰਤ ਹਸਪਤਾਲ ਲਿਜਾਇਆ ਜਾਂਦਾ ਹੈ ਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ।
ਮ੍ਰਿਤਕ ਦੀ ਪਛਾਣ ਪਾਇਲ ਵਜੋਂ ਹੋਈ ਹੈ। ਪਾਇਲ 9ਵੀਂ ਜਮਾਤ ਦੀ ਵਿਦਿਆਰਥਣ ਸੀ। ਜਿਵੇਂ ਹੀ ਪੁਲਿਸ ਨੂੰ ਸ਼ਿਕਾਇਤ ਮਿਲੀ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਬਠਿੰਡਾ ਦੇ ਜੋਗੀ ਨਗਰ ਗਲੀ ਨੰਬਰ 5/3 ਵਿਚ ਇਹ ਘਟਨਾ ਵਾਪਰੀ ਹੈ। ਕੁੜੀ ਦੇ ਗਲੇ ਉਪਰ ਨਿਸ਼ਾਨ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪੋਸਟਮਾਰਟਮ ਲਈ ਦੇਹ ਹਸਪਤਾਲ ਵਿਚ ਪਹੁੰਚਾ ਦਿੱਤੀ ਗਈ ਹੈ ਤੇ ਰਿਪੋਰਟ ਸਾਹਮਣੇ ਆਉਣ ਦੇ ਬਾਅਦ ਪਤਾ ਲੱਗ ਸਕੇਗਾ ਕਿ ਆਖਿਰ ਕੁੜੀ ਦੀ ਮੌਤ ਕਿਵੇਂ ਹੋਈ।
ਇਹ ਵੀ ਪੜ੍ਹੋ : ਮਾਨਸਾ : 13 ਸਾਲ ਦੇ ਬੱਚੇ ਦਾ ਸ਼ਖਸ ਨੇ ਕੀਤਾ ਕ.ਤ/ਲ, ਕਬੂਤਰ ਚੋਰੀ ਦੇ ਇਲਜ਼ਾਮਾਂ ‘ਚ ਉਤਾਰਿਆ ਮੌ/ਤ ਦੇ ਘਾਟ
ਦੱਸ ਦੇਈਏ ਕਿ ਮਾਮਲਾ 26 ਜੁਲਾਈ ਦਾ ਹੈ ਤੇ ਬੀਤੀ ਸ਼ਾਮ ਇਸ ਕੁੜੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਿਤਾ ਦੀ ਮੌਜੂਦਗੀ ਵਿਚ ਧੀ ਦੀ ਦੇਹ ਬਰਾਮਦ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
























