ਹਰਜਿੰਦਰ ਸਿੰਘ ਮੇਲਾ ਕਤਲ ਕਾਂਡ ‘ਚ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਬਠਿੰਡਾ ਕੋਰਟ ਨੇ ਇਸ ਮਾਮਲੇ ਵਿਚ ਵੱਡਾ ਫੈਸਲਾ ਸੁਣਾਇਆ ਹੈ। ਕੋਰਟ ਨੇ ਵੱਡੇ ਗੈਂਗਸਟਰ ਦੇ ਪਿਤਾ ਸਣੇ 4 ਮੁਲਜ਼ਮਾਂ ਨੂੰ ਬਰੀ ਕੀਤਾ ਹੈ।
ਇਸ ਮਾਮਲੇ ਵਿਚ ਗਵਾਹ ਅਤੇ ਸਬੂਤਾਂ ਦੀ ਘਾਟ ਦੇ ਚੱਲਦਿਆਂ ਅਦਾਲਤ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਹੈ। 2023 ‘ਚ ਦੁਕਾਨ ਦੇ ਬਾਹਰ ਬੈਠੇ ਹਰਜਿੰਦਰ ਸਿੰਘ ਮੇਲਾ ਦਾ ਕਤਲ ਕੀਤਾ ਗਿਆ ਸੀ ਜਦੋਂ ਹਰਜਿੰਦਰ ਸਿੰਘ ਆਪਣੀ ਦੁਕਾਨ ਦੇ ਬਾਹਰ ਬੈਠਾ ਸੀ। ਮੌਕੇ ‘ਤੇ ਬਾਈਕ ਸਵਾਰਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ ਤੇ ਕਤਲ ਕਰਕੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਸੀ। ਉਸ ਸਮੇਂ ਮਾਮਲਾ ਕਾਫੀ ਚਰਚਾ ਵਿਚ ਆਇਆ ਸੀ ਤੇ ਸਿਆਸੀ ਆਗੂਆਂ ਵੱਲੋਂ ਵੀ ਪ੍ਰਦਰਸ਼ਨ ਕੀਤਾ ਗਿਆ ਸੀ।
ਇਹ ਵੀ ਪੜ੍ਹੋ : 1993 ਤਰਨਤਾਰਨ ਫ਼ਰਜ਼ੀ ਐ.ਨ.ਕਾ/ਊਂਟਰ ਮਾਮਲੇ ‘ਚ ਵੱਡਾ ਫੈਸਲਾ, ਸਾਬਕਾ SSP-DSP ਸਣੇ 5 ਦੋਸ਼ੀ ਕਰਾਰ
ਦੱਸ ਦੇਈਏ ਕਿ ਬਠਿੰਡਾ ਕਤਲਕੇਸ ਵਿਚ ਕੋਰਟ ਵੱਲੋਂ 4 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਹੈ। ਇਲਾਜ ਲਈ ਹਰਜਿੰਦਰ ਸਿੰਘ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਪਰ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਕਰਾਰ ਦਿੱਤਾ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -:
























