ਮੇਥੀ ਤੇ ਸੌਂਫ ਦਾ ਇਸਤੇਮਾਲ ਮਸਾਲੇ ਵਜੋਂ ਕੀਤਾ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਸੌਂਫ ਤੇ ਮੇਥੀ ਦਾ ਪਾਣੀ ਸਿਹਤ ਲਈ ਕਾਫੀ ਫਾਇਦੇਮੰਦ ਹੈ। ਆਯੁਰਵੇਦ ਅਨੁਸਾਰ ਸੌਂਫ ਤੇ ਮੇਥੀ ਦਾ ਪਾਣੀ ਪੀਣ ਨਾਲ ਕਈ ਬੀਮਾਰੀਆਂ ਦੂਰ ਹੋ ਸਕਦੀਆਂ ਹਨ। ਆਓ ਜਾਣਦੇ ਹਾਂ ਮੇਥੀ ਤੇ ਸੌਂਫ ਦਾ ਪਾਣੀ ਕਿਵੇਂ ਪੀਣਾ ਚਾਹੀਦਾ ਹੈ।
ਪਾਚਣ ਤੰਤਰ ਨੂੰ ਰੱਖੇ ਦਰੁਸਤ
ਸੌਂਫ ਤੇ ਮੇਥੀ ਦੇ ਪਾਣੀ ਦਾ ਸੇਵਨ ਕਰਨ ਨਾਲ ਪਾਚਣ ਤੰਤਰ ਦਰੁਸਤ ਰਹਿੰਦਾ ਹੈ। ਇਸ ਵਿਚ ਮੌਜੂਦ ਫਾਈਬਰ ਤੇ ਹੋਰ ਪੋਸ਼ਕ ਤੱਤ ਪਾਚਣ ਕਿਰਿਆ ਨੂੰ ਬੇਹਤਰ ਬਣਾਉਣ ਵਿਚ ਮਦਦ ਕਰਦੇ ਹਨ। ਰੈਗੂਲਰ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰਨ ਨਾਲ ਗੈਸ, ਕਬਜ਼ ਤੇ ਐਸੀਡਿਟੀ ਵਰਗੀ ਪਾਚਣ ਸਬੰਧੀ ਸਮੱਸਿਆਵਾਂ ਤੋਂ ਰਾਹਤ ਮਿਲ ਸਕਦੀ ਹੈ।
ਭਾਰ ਘਟਾਉਣ ਵਿਚ ਮਦਦਗਾਰ
ਸੌਂਫ ਤੇ ਮੇਥੀ ਦਾ ਪਾਣੀ ਪੀਣ ਨਾਲ ਭਾਰ ਘੱਟ ਕਰਨ ਵਿਚ ਮਦਦ ਮਿਲ ਸਕਦੀ ਹੈ। ਦਰਅਸਲ ਇਸ ਦੇ ਸੇਵਨ ਨਾਲ ਸਰੀਰ ਦਾ ਮੇਟਾਬਾਲਿਜ਼ਮ ਬੂਸਟ ਹੁੰਦਾ ਹੈ ਜਿਸ ਨਾਲ ਸਰੀਰ ਵਿਚ ਜਮ੍ਹਾ ਐਕਸਟ੍ਰਾ ਫੈਟ ਨੂੰ ਬਰਨ ਕਰਨ ਵਿਚ ਮਦਦ ਮਿਲਦੀ ਹੈ। ਰੈਗੂਲਰ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰਨ ਨਾਲ ਹੌਲੀ-ਹੌਲੀ ਭਾਰ ਘੱਟ ਹੋਣ ਲੱਗੇਗਾ।
ਇਮਿਊਨਿਟੀ ਕਰੇ ਬੂਸਟ
ਸੌਂਫ ਤੇ ਮੇਥੀ ਦਾ ਪਾਣੀ ਪੀਣ ਨਾਲ ਇਮਿਊਨਿਟੀ ਬੂਸਟ ਹੋ ਸਕਦੀ ਹੈ। ਇਸ ਵਿਚ ਐਂਟੀ ਆਕਸੀਡੈਂਟਸ ਭਰਪੂਰ ਮਾਤਰਾ ਵਿਚ ਹੁੰਦੇ ਹਨ ਜੋ ਇਮਿਊਨਿਟੀ ਨੂੰ ਮਜ਼ਬੂਤ ਕਰਨ ਵਿਚ ਮਦਦ ਕਰਦੇ ਹਨ। ਇਸ ਦੇ ਸੇਵਨ ਨਾਲ ਸਰਦੀ-ਜ਼ੁਕਾਮ ਤੇ ਹੋਰ ਇੰਫੈਕਸ਼ਨਾਂ ਤੋਂ ਬਚਾਅ ਵਿਚ ਮਦਦ ਮਿਲ ਸਕਦੀ ਹੈ।
ਸਰੀਰ ਨੂੰ ਡਿਟਾਕਸ ਕਰੇ
ਸੌਂਫ ਤੇ ਮੇਥੀ ਦੇ ਪਾਣੀ ਦਾ ਸੇਵਨ ਕਰਨ ਨਾਲ ਸਰੀਰ ਨੂੰ ਡਿਟਾਕਸ ਕਰਨ ਵਿਚ ਮਦਦ ਮਿਲ ਸਕਦੀ ਹੈ। ਰੋਜਾ਼ਨਾ ਖਾਲੀ ਪੇਟ ਇਸ ਦਾ ਸੇਵਨ ਕਰਨ ਨਾਲ ਸਰੀਰ ਵਿਚ ਜਮ੍ਹਾ ਗੰਦਗੀ ਤੇ ਟਾਕਸਿਨਸ ਬਾਹਰ ਨਿਕਲ ਜਾਂਦੇ ਹਨ। ਨਾਲ ਹੀ ਇਹ ਲੀਵਰ ਤੇ ਕਿਡਨੀ ਨੂੰ ਸਿਹਤਮੰਦ ਰੱਖਣ ਵਿਚ ਮਦਦ ਕਰਦਾ ਹੈ।
ਸ਼ੂਗਰ ਵਿਚ ਫਾਇਦੇਮੰਦ
ਸੌਂਫ ਤੇ ਮੇਥੀ ਦੇ ਪਾਣੀ ਦਾ ਸੇਵਨ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ। ਦਰਅਸਲ ਇਸ ਵਿਚ ਫਾਈਬਰ ਤੇ ਐਂਟੀ ਆਕਸੀਡੈਂਟਸ ਭਰਪੂਰ ਮਾਤਰਾ ਵਿਚ ਮੌਜੂਦ ਹੁੰਦੇ ਹਨ ਜੋ ਸਰੀਰ ਵਿਚ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਵਿਚ ਮਦਦ ਕਰਦੇ ਹਨ। ਨਾਲ ਹੀ ਇਸ ਦੇ ਸੇਵਨ ਨਾਲ ਇੰਸੁਲਿਨ ਸੰਵੇਦਨਸ਼ੀਲਤਾ ਵਿਚ ਸੁਧਾਰ ਹੁੰਦਾ ਹੈ। ਰੈਗੂਲਰ ਇਸ ਦਾ ਸੇਵਨ ਕਰਨ ਨਾਲ ਡਾਇਬਟੀਜ ਕਾਫੀ ਹੱਦ ਤੱਕ ਕੰਟਰੋਲ ਹੋ ਸਕਦੀ ਹੈ।
ਸੌਂਫ ਤੇ ਮੇਥੀ ਦਾ ਪਾਣੀ ਬਣਾਉਣ ਲਈ ਸਭ ਤੋਂ ਪਹਿਲਾਂ ਇਕ ਪੈਨ ਵਿਚ ਇਕ ਗਿਲਾਸ ਪਾਣੀ ਗਰਮ ਕਰ ਲਓ। ਹੁਣ ਇਸ ਵਿਚ ਅੱਧਾ ਚੱਮਚ ਸੌਂਫ ਤੇ ਅੱਧਾ ਚੱਮਚ ਮੇਥੀ ਪਾ ਕੇ ਉਬਾਲੋ।ਇਸ ਨੂੰ ਉਦੋਂ ਤੱਕ ਉਬਾਲੋ ਜਦੋਂ ਤੱਕ ਪਾਣੀ ਅੱਧਾ ਨਾ ਰਹਿ ਜਾਵੇ। ਉਸ ਦੇ ਬਾਅਦ ਇਸ ਪਾਣੀ ਨੂੰ ਇਕ ਕੱਪ ਵਿਚ ਛਾਣ ਲਓ ਤੇ ਇਸ ਦਾ ਸੇਵਨ ਕਰੋ।
ਵੀਡੀਓ ਲਈ ਕਲਿੱਕ ਕਰੋ -:
























