ਹੁਸ਼ਿਆਰਪੁਰ ਦੇ ਤਲਵਾੜਾ ਵਿਚ ਹਿਮਾਚਲ ਸਰਹੱਦ ‘ਤੇ ਬਣੇ ਪੌਂਗ ਡੈਮ ਦਾ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਹਿਮਾਚਲ ਤੇ ਪੰਜਾਬ ਵਿਚ ਬੀਤੇ ਦਿਨੀਂ ਪਏ ਤੇਜ਼ ਮੀਂਹ ਕਾਰਨ ਪੌਂਗ ਡੈਮ ਦਾ ਪਾਣੀ ਦਾ ਪੱਧਰ 10 ਫੁੱਟ ਹੋਰ ਵਧ ਗਿਆ ਹੈ ਤੇ ਮੌਜੂਦਾ ਸਥਿਤੀ ਵਿਚ ਪੌਂਗ ਡੈਮ ਦਾ ਪਾਣੀ ਦਾ ਪੱਧਰ 1361.07 ਫੁੱਟ ਮਾਪਿਆ ਗਿਆ ਹੈ।
ਪੌਂਗ ਡੈਮ ਦੀ ਕੁੱਲ ਸਮਰੱਥਾ 1380 ਤੋਂ 1390 ਫੁੱਟ ਤੱਕ ਹੈ। ਇਸ ਹਿਸਾਬ ਨਾਲ ਅਜੇ ਖਤਰੇ ਦੇ ਨਿਸ਼ਾਨ ਤੋਂ ਸਿਰਫ 19 ਫੁੱਟ ਦੀ ਦੂਰੀ ਬਾਕੀ ਹੈ। ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਝੀਲ ਵਿਚ ਪਾਣੀ ਦੀ ਆਮਦ 118311 ਕਿਊਸਿਕ ਹੈ। ਦੂਜੇ ਪਾਸੇ ਪੌਂਗ ਡੈਮ ਨਾਲ ਟਰਬਾਈਨਾਂ ਦੇ ਰਸਤੇ ਤੋਂ ਤਲਵਾੜਾ ਸਥਿਤ ਸ਼ਾਹ ਨਹਿਰ ਬਰਾਜ ਵਿਚ 12563 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।
ਪੌਂਗ ਡੈਮ ਵਿਚ ਕੁੱਲ 6 ਟਰਬਾਈਨ ਨਾਲ ਬਿਜਲੀ ਦਾ ਉਤਪਾਦਨ ਹੁੰਦਾ ਹੈ। ਇਕ ਟਰਬਾਈਨ 210 ਮੈਗਾਵਾਟ ਬਿਜਲੀ ਦਾ ਉਤਪਾਦਨ ਕਰਦੀ ਹੈ। ਹਿਮਾਚਲ ਵਿਚ ਅੱਗੇ ਵੀ ਤੇਜ਼ ਮੀਂਹ ਦੀ ਸੰਭਾਵਨਾ ਹੈ। ਇਸ ਨਾਲ ਪੌਂਗ ਡੈਮ ਵਿਚ ਪਾਣੀ ਦਾ ਪੱਧਰ ਹੋਰ ਵਧ ਸਕਦਾ ਹੈ।
ਜ਼ਿਕਰਯੋਗ ਹੈ ਕਿ ਪੌਂਗ ਡੈਮ ਵਿਚ ਪਾਣੀ ਭਰਨ ਦੀ ਸਮਰੱਥਾ 1410 ਫੁੱਟ ਹੈ। ਹਾਲਾਂਕਿ 1380 ਫੁੱਟ ਤੱਕ ਪਾਣੀ ਦਾ ਲੈਵਲ ਪਹੁੰਚਦੇ ਹੀ ਡੈਮ ਦੇ ਫਲੱਡ ਗੇਟ ਖੋਲ੍ਹ ਕੇ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -:
























