ਪੁਣੇ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਥੇ ਜਿੰਮ ਵਿਚ ਵਰਕਆਊਟ ਕਰਦਿਆਂ ਇਕ ਨੌਜਵਾਨ ਦੀ ਮੌਤ ਹੋ ਗਈ। ਦਿਲ ਦਾ ਦੌਰਾ ਪੈਣ ਨਾਲ ਨੌਜਵਾਨ ਦੀ ਜਾਨ ਚਲੀ ਗਈ। ਮ੍ਰਿਤਕ ਦੀ ਪਛਾਣ 37 ਸਾਲਾ ਮਿਲਿੰਦ ਕੁਲਕਰਨੀ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਕੁਲਕਰਨੀ ਰੋਜ਼ਾਨਾ ਵਾਂਗ ਕਸਰਤ ਕਰ ਰਿਹਾ ਸੀ ਕਿ ਅਚਾਨਕ ਉਸ ਨੂੰ ਉਸ ਨੂੰ ਚੱਕਰ ਆਉਣੇ ਸ਼ੁਰੂ ਹੋ ਗਏ। ਮਿਲਿੰਦ ਨੇ ਪਾਣੀ ਪੀਤਾ ਤੇ ਇਸ ਤੋਂ ਕੁਝ ਦੇਰ ਬਾਅਦ ਉਹ ਬੇਹੋਸ਼ ਹੋ ਕੇ ਡਿੱਗ ਗਿਆ। ਮਿਲਿੰਦ ਦੇ ਡਿੱਗਦੇ ਹੀ ਉਥੇ ਮੌਜੂਦ ਲੋਕਾਂ ਨੇ ਉਸ ਨੂੰ ਚੁੱਕਿਆ ਤੇ ਨੇੜਲੇ ਹਸਪਤਾਲ ਲੈ ਗਏ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਪੰਜਾਬੀ ਨੌਜਵਾਨ ਦੇ ਵਿਦੇਸ਼ ਪਹੁੰਚਣ ਤੋਂ ਪਹਿਲਾਂ ਮੁੱ.ਕੇ ਸਾ/ਹ, ਟ੍ਰੇਨ ਸਫ਼ਰ ਦੌਰਾਨ ਸ਼ੱਕੀ ਹਾਲਾਤਾਂ ‘ਚ ਗਈ ਜਾ/ਨ
ਜਿੰਮ ‘ਚ ਲੱਗੇ CCTV ਕੈਮਰੇ ‘ਚ ਸਾਰੀ ਘਟਨਾ ਰਿਕਾਰਡ ਹੋ ਗਈ। ਜਿੰਮ ਦੇ ਮੈਨੇਜਰ ਨੇ ਦੱਸਿਆ ਕਿ ਮਿਲਿੰਦ ਰੋਜ਼ਾਨਾ ਜਿੰਮ ਆਉਣਾ ਸੀ ਤੇ ਪਿਛਲੇ ਲਗਭਗ 6 ਮਹੀਨਿਆਂ ਤੋਂ ਜਿੰਮ ਕਰ ਰਿਹਾ ਸੀ। ਉਸ ਨੂੰ ਕੋਈ ਬੀਮਾਰੀ ਵੀ ਨਹੀਂ ਸੀ। ਮਿਲਿੰਦ ਦੀ ਪਤਨੀ ਡਾਕਟਰ ਹੈ। ਪਰ ਜਦੋਂ ਮਿਲਿੰਦ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਦੱਸਿਆ ਕਿ ਦਿਲ ਦਾ ਦੌਰਾ ਪੈਣ ਕਰਕੇ ਮਿਲਿੰਦ ਦੀ ਜਾਨ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
























