ਬੀਤੀ ਦੇਰ ਰਾਤ ਜਲੰਧਰ ਵਿਚ ਫਾਇਰਿੰਗ ਹੋਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਗਲੀ ਵਿਚ ਬੈਠੇ 3 ਮੁੰਡਿਆਂ ਵੱਲੋਂ ਇਕ ਮੁੰਡੇ ‘ਤੇ ਤਾੜ-ਤਾੜ ਗੋਲੀਆਂ ਚਲਾਈਆਂ ਗਈਆਂ। ਹਮਲਾਵਰ ਬਾਈਕ ‘ਤੇ ਸਵਾਰ ਹੋ ਕੇ ਆਏ ਸਨ। ਜਿਸ ਨੌਜਵਾਨ ‘ਤੇ ਹਮਲਾ ਹੋਇਆ ਉਸ ਦਾ ਨਾਂ ਰਾਹੁਲ ਦੱਸਿਆ ਜਾ ਰਿਹਾ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਜਲੰਧਰ ਪੁਲਿਸ, ਸੀਆਈਏ ਸਟਾਫ ਮੌਕੇ ਉਤੇ ਪਹੁੰਚੇ ਤੇ ਉਨ੍ਹਾਂ ਨੇ ਪੂਰੇ ਮਾਮਲੇ ਦੀ ਜਾਂਚ ਕੀਤੀ। ਮੌਕੇ ‘ਤੇ ਮੌਜੂਦ ਇਕ ਚਸ਼ਮਦੀਦ ਨੇ ਦੱਸਿਆ ਕਿ ਰਾਹੁਲ ਆਪਣੀ ਗਲੀ ਦੇ ਬਾਹਰ ਦੋਸਤਾਂ ਨਾਲ ਬੈਠਾ ਸੀ। ਇੰਨੇ ਵਿਚ ਹੀ ਤਿੰਨ ਨੌਜਵਾਨ ਆਏ ਤੇ ਉਨ੍ਹਾਂ ਨੇ ਰਾਹੁਲ ‘ਤੇ ਗੋਲੀ ਚਲਾ ਦਿੱਤੀ। ਗੋਲੀ ਰਾਹੁਲ ਦੀ ਲੱਤ ਵਿਚ ਲੱਗੀ। ਗੋਲੀ ਚੱਲਦੇ ਹੀ ਮੌਕੇ ‘ਤੇ ਹਫੜਾ-ਦਫੜੀ ਮਚ ਗਈ। ਮੁਡੇ ਨੂੰ ਜ਼ਖਮੀ ਹਾਲਤ ਵਿਚ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਹਰੀਕੇ ਪੱਤਣ ‘ਚ ਛੱਡਿਆ ਗਿਆ ਪਾਣੀ, ਬਣਿਆ ਹੜ੍ਹ ਦਾ ਖ.ਤ/ਰਾ, ਲੋਕ ਘਰ ਛੱਡਣ ਨੂੰ ਹੋਏ ਮਜਬੂਰ
ਰਾਹੁਲ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਾਪਿਆਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਆਖਿਕਾਰ ਮੁੰਡਿਆਂ ਵੱਲੋਂ ਗੋਲੀਆਂ ਕਿਉਂ ਚਲਾਈਆਂ ਗਈਆਂ। ਰਾਹੁਲ ਅਜੇ ਬਿਆਨ ਦੀ ਹਾਲਤ ਵਿਚ ਨਹੀਂ ਹੈ ਤੇ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਮੁੰਡਿਆਂ ਵੱਲੋਂ ਕਿਉਂ ਰਾਹੁਲ ‘ਤੇ ਹਮਲਾ ਕੀਤਾ ਗਿਆ। ਪਰਿਵਾਰਕ ਮੈਂਬਰਾਂ ਤੇ ਚਸ਼ਮਦੀਦਾਂ ਦੇ ਬਿਆਨ ਦਰਜ ਕੀਤੇ ਗਏ ਹਨ ਤੇ ਉਨ੍ਹਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























