ਡਰੱਗ ਖਿਲਾਫ ਜਾਰੀ ਮੁਹਿੰਮ ਵਿਚ ਨਾਰਕੋਟਿਕਸ ਕੰਟਰੋਲ ਬਿਊਰੋ ਚੰਡੀਗੜ੍ਹ ਯੂਨਿਟ ਨੂੰ ਵੱਡੀ ਕਾਮਯਾਬੀ ਮਿਲੀ ਹੈ। 36.150 ਅਫੀਮ ਦੀ ਬਰਾਮਦਗੀ ਦੇ ਇਕ ਪੁਰਾਣੇ ਕੇਸ ਵਿਚ ਲੋੜੀਂਦੇ ਭਗੌੜਾ ਮੁਲਜ਼ਮ ਤੇ ਮਸ਼ਹੂਰ ਪੰਜਾਬੀ ਸਿੰਗਰ ਜਗਸੀਰ ਸਿੰਘ ਉਰਫ ਕਾਲਾ ਉਰਫ ਬਾਜ ਸਰਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਹਰਿਆਣਾ ਦੇ ਸਿਰਸਾ ਦਾ ਰਹਿਣ ਵਾਲਾ ਇਹ ਮੁਲਜ਼ਮ 2015 ਵਿਚ ਦਰਜ ਹੋਏ ਇਕ ਮਾਮਲੇ ਵਿਚ ਸ਼ਾਮਲ ਸੀ। NCB ਨੇ 2016 ਤੋਂ ਹੀ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਸੀ ਪਰ ਉਹ ਲਗਾਤਾਰ ਜਗ੍ਹਾ ਤੇ ਪਛਾਣ ਬਦਲ ਕੇ ਫਰਾਰ ਚੱਲ ਰਿਹਾ ਸੀ। ਲਗਭਗ 10 ਸਾਲ ਤੱਕ ਫਰਾਰ ਰਹਿਣ ਦੇ ਬਾਵਜੂਦ ਮੁਲਜ਼ਮ NCB ਦੀਆਂ ਨਜ਼ਰਾਂ ਤੋਂ ਬਚ ਨਹੀਂ ਸਕਿਆ।
ਇਹ ਵੀ ਪੜ੍ਹੋ : ‘ਕਿਸਾਨਾਂ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ, ਮੈਨੂੰ ਇਸਦੀ ਕੀਮਤ ਚੁਕਾਉਣੀ ਪਵੇਗੀ ਤਾਂ ਮੈਂ ਤਿਆਰ ਹਾਂ’ : PM ਮੋਦੀ
ਗੌਰਤਲਬ ਹੈ ਕਿ ਫਰਾਰੀ ਦੌਰਾਨ ਜਗਸੀਰ ਸਿੰਘ ਨੇ ਸੋਸ਼ਲ ਮੀਡੀਆ ‘ਤੇ ਇਕ ਗਾਇਕ ਵਜੋਂ ਨਵੀਂ ਪਛਾਣ ਬਣਾ ਲਈ ਸੀ। ਉੁਸ ਨੇ ਯੂਟਿਊਬ ਅਤੇ ਇੰਸਟਾਗ੍ਰਾਮ ਵਰਗੇ ਪਲੇਟਫਾਰਮ ‘ਤੇ ਇਕ ਵੱਖਰੇ ਨਾਂ ਤੋਂ ਗਾਣੇ ਅਪਲੋਡ ਕੀਤੇ, ਜਿਨ੍ਹਾਂ ਲੱਖਾਂ ਲੋਕਾਂ ਨੇ ਦੇਖਿਆ ਤੇ ਪਸੰਦ ਕੀਤਾ।ਅਖਬਾਰਾਂ ਵਿਚ ਉਸ ਦੀਆਂ ਤਸਵੀਰਾਂ ਛਪਵਾਈਆਂ ਗਈਆਂ ਅਤੇ ਉਸ ਦੇ ਸਿਰ ‘ਤੇ 50,000 ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ ਤੇ ਬੀਤੇ ਦਿਨੀਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਵੀਡੀਓ ਲਈ ਕਲਿੱਕ ਕਰੋ -:
























