ਪੰਜਾਬ ਦੀ ਤਰਜ਼ ‘ਤੇ ਹਰਿਆਣਾ ‘ਚ ਵੀ ‘ਵਿਰਾਸਤ-ਏ-ਖਾਲਸਾ’ ਬਣੇਗਾ। ਕੁਰੂਕਸ਼ੇਤਰ ਵਿਚ 3 ਏਕੜ ਵਿਚ ਸਿੱਖ ਅਜਾਇਬ ਘਰ ਬਣਾਉਣ ਦੀ ਯੋਜਨਾ ਬਣ ਰਹੀ ਹੈ। ਇਸ ਤੋਂ ਇਲਾਵਾ ਹਰਿਆਣਾ ਸਰਕਾਰ ਕੁਰੂਕਸ਼ੇਤਰ ਵਿਚ 5 ਏਕੜ ਵਿਚ ਸ੍ਰੀ ਗੁਰੂ ਰਵਿਦਾਸ ਅਜਾਇਬ ਘਰ ਬਣਾਉਣ ‘ਤੇ ਵੀ ਕੰਮ ਕਰ ਰਹੀ ਹੈ।
ਇਸ ਯੋਜਨਾ ‘ਤੇ ਲਗਭਗ 115 ਕਰੋੜ ਰੁਪਏ ਦਾ ਖਰਚ ਆਏਗਾ। ਸੂਤਰਾਂ ਮੁਤਾਬਕ ਅਜਾਇਬ ਘਰ ਦਾ ਨੀਂਹ ਪੱਥਰ ਨਵੰਬਰ ਵਿਚ ਰੱਖਿਆ ਜਾ ਸਕਦਾ ਹੈ ਤੇ ਦੋ ਸਾਲਾਂ ਵਿਚ ਇਸ ਦੇ ਦਰਸ਼ਕਾਂ ਲਈ ਖੁੱਲ੍ਹਣ ਦੀ ਸੰਭਾਵਨਾ ਹੈ। ਇਹ ਅਜਾਇਬ ਘਰ ਸਿੱਖ ਧਰਮ ਦੀਆਂ ਜੜ੍ਹਾਂ, ਖਾਲਸਾ ਦੇ ਜਨਮ ਤੇ ਉਭਾਰ ਅਤੇ ਮਹਾਰਾਜਾ ਰਣਜੀਤ ਸਿੰਘ ਅਧੀਨ ਸਿੱਖ ਸਾਮਰਾਜ ‘ਤੇ ਰੌਸ਼ਨੀ ਪਾਵੇਗਾ। ਇਸ ਯੋਜਨਾ ਵਿੱਚ ਇੱਕ ਐਂਫੀਥੀਏਟਰ, ਇੱਕ ਮੈਡੀਟੇਸ਼ਨ ਹਾਲ, ਇੱਕ ਲਾਈਟ ਐਂਡ ਸਾਊਂਡ ਸ਼ੋਅ ਅਤੇ ਇੱਕ ਸੰਗੀਤਕ ਫੁਹਾਰਾ ਬਣਾਉਣ ਦੀ ਯੋਜਨਾ ਹੈ।
ਦੱਸ ਦੇਈਏ ਕਿ 2027 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਹਰਿਆਣਾ ਦੀ ਭਾਜਪਾ ਸਰਕਾਰ ਦੇ ਮੁੱਖ ਮੰਤਰੀ ਅਜਾਇਬ ਸਿੰਘ ਸੈਣੀ ਸਿੱਖਾਂ ਨੂੰ ਲੁਭਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਸੂਤਰਾਂ ਮੁਤਾਬਕ ਹਰਿਆਣਾ ਸਰਕਾਰ ਕੁਰੂਕਸ਼ੇਤਰ ਵਿਚ 3 ਏਕੜ ਵਿਚ ਸਿੱਖ ਅਜਾਇਬ ਘਰ ਬਣਾਉਣ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























