ਹਰਿਆਣਾ ਦੇ ਫਰੀਦਾਬਾਦ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਪੁੱਤ ਨੇ ਆਪਣੇ ਪਿਤਾ ਨੂੰ 25 ਲੱਖ ਦਾ ਮੁਆਵਜ਼ਾ ਲੈਣ ਲਈ ਮ੍ਰਿਤਕ ਐਲਾਨ ਦਿੱਤਾ। ਪਿੰਡ ਵਿਚ ਵੱਡੇ-ਵੱਡੇ ਪੋਸਟਰ ਛਪਵਾ ਕੇ ਲਗਵਾਏ। ਢੋਲ ਨਾਲ ਨੱਚਦੇ ਹੋਏ ਪੂਰੇ ਪਿੰਡ ਵਿਚ ਯਾਤਰਾ ਕੱਢੀ ਪਰ ਜ਼ਿੰਦਾ ਪਿਤਾ ਨੇ ਇਸ ਦਾ ਵੀਡੀਓ ਦੇਖਿਆ ਤਾਂ ਉਹ ਹੈਰਾਨ ਰਹਿ ਗਿਆ।
ਪਿਤਾ ਨੇ ਪਹਿਲਾਂ ਆਪਣੇ ਜ਼ਿੰਦਾ ਹੋਣ ਦੀ ਵੀਡੀਓ ਬਣਾ ਕੇ ਸਰਪੰਚ ਨੂੰ ਭੇਜੀ। ਇਸ ਦੇ ਬਾਅਦ ਮੰਗਲਵਾਰ ਨੂੰ ਖੁਦ ਪਿੰਡ ਵਿਚ ਪਹੁੰਚਿਆ ਤੇ ਪੰਚਾਇਤ ਕਰਵਾਈ। ਪੰਚਾਇਤ ਨੇ ਮੁੰਡੇ ਦਾ ਬਾਈਕਾਟ ਕਰ ਦਿੱਤਾ ਹੈ। ਪਿਤਾ ਦਾ ਦੋਸ਼ ਹੈ ਕਿ ਮੁੰਡਾ ਉਸ ਨੂੰ ਜਾਨ ਤੋਂ ਮਾਰਨਾ ਚਾਹੁੰਦਾ ਹੈ, ਇਸ ਲਈ ਉਹ 9 ਮਹੀਨੇ ਤੋਂ ਘਰ ਤੋਂ ਗਾਇਬ ਸੀ। ਉਹ ਕਹਿ ਰਿਹਾ ਹੈ ਕਿ ਇਹ ਪਿਤਾ ਨੂੰ ਭਾਲਣ ਦਾ ਤਰੀਕਾ ਸੀ।
ਮਾਮਲਾ ਫਰੀਦਾਬਾਦ ਦੇ ਪਿੰਡ ਪਨਹੇੜਾ ਕਲਾਂ ਦਾ ਹੈ। 3 ਅਗਸਤ ਨੂੰ ਸਵਾਮੀ ਰਾਜੇਂਦਰ ਦੇਵ ਮਹਾਰਾਜ ਨਾਂ ਦੇ ਵਿਅਕਤੀ ਨੇ ਆਪਣੇ 79 ਸਾਲ ਦੇ ਜ਼ਿੰਦਾ ਪਿਤਾ ਲਾਲਚੰਦ ਦੀ ਸ਼ਰਧਾਂਜਲੀ ਸਭਾ ਦਾ ਆਯੋਜਨ ਕੀਤਾ। ਇਸ ਦੇ ਪਿੰਡ ਵਿਚ 50 ਵੱਡੇ-ਵੱਡੇ ਪੋਸਟਰ ਵੀ ਲਗਾਏ ਗਏ ਜਿਸ ਵਿਚ ਸ਼ਰਧਾਂਜਲੀ ਸਭਾ ਦਾ ਦਿਨ, ਸਮਾਂ ਤੇ ਸਥਾਨ ਲਿਖਿਆ ਗਿਆ ਸੀ। ਪਿੰਡ ਦੇ ਮੰਦਰਾਂ ਵਿਚ ਰੋਟੀਆਂ ਵੰਡੀਆਂ ਗਈਆਂ। ਇਸ ਸਭਾ ਨੂੰ ਲੈ ਕੇ ਰਾਜੇਂਦਰ ਦੀ ਸਫਾਈ ਸੀ ਕਿ ਉਸ ਦੇ ਪਿਤਾ 9 ਮਹੀਨੇ ਪਹਿਲਾਂ ਘਰ ਤੋਂ ਸਾਈਕਲ ‘ਤੇ ਗੋਵਰਧਨ ਪਰਿਕਰਮਾ ਲਈ ਗਏ ਸੀ ਪਰ ਉਹ ਗੋਵਰਧਨ ਤੋਂ ਬਨਾਰਸ ਚਲੇ ਗਏ। ਬਨਾਰਸ ਤੋਂ ਉਹ ਮਹਾਕੁੰਭ ਵਿਚ ਚਲੇ ਗਏ। ਮਹਾਕੁੰਭ ਵਿਚ ਪਹੁੰਚਣ ਤੱਕ ਪਿਤਾ ਤੋਂ ਗੱਲ ਹੋ ਰਹੀ ਸੀ ਪਰ ਮਹਾਕੁੰਭ ਵਿਚ ਮਚੀ ਭਗਦੜ ਵਾਲੇ ਦਿਨ ਤੋਂ ਗੱਲਬਾਤ ਬੰਦ ਹੋ ਗਈ।
ਇਹ ਵੀ ਪੜ੍ਹੋ : ‘ਦੇਸ਼ਹਿੱਤ ‘ਚ ਲਵਾਂਗੇ ਐਕਸ਼ਨ…’ ਟਰੰਪ ਦੇ 50 ਫੀਸਦ ਟੈਰਿਫ ‘ਤੇ ਭਾਰਤ ਸਰਕਾਰ ਦਾ ਦੋ-ਟੁਕ ਜਵਾਬ
ਰਾਜੇਂਦਰ ਨੇ ਦੱਸਿਆ ਕਿ ਇਸ ਦੇ ਬਾਅਦ ਮਹਾਕੁੰਭ ਜਾ ਕੇ ਪਿਤਾ ਦੀ ਭਾਲ ਕੀਤੀ ਪਰ ਸੁਰਾਗ ਨਹੀਂ ਮਿਲਿਆ। ਮੈਨੂੰ ਲੱਗਾ ਕਿ ਪਿਤਾ ਦੀ ਭਗਦੜ ਵਿਚ ਮੌਤ ਹੋ ਗਈ ਹੈ। ਇਸ ਦੇ ਬਾਅਦ ਮੈਂ ਮਹਾਕੁੰਭ ਤੋਂ ਘਰ ਪਰਤ ਆਇਆ। ਇਥੇ ਲੋਕਾਂ ਦੇ ਕਹਿਣੇ ‘ਤੇ ਮੈਂ ਪਿਤਾ ਲਈ ਸ਼ਰਧਾਂਜਲੀ ਸਭਾ ਰੱਖੀ। ਪਿੰਡ ਵਿਚ ਚਰਚਾ ਹੈ ਕਿ ਜਦੋਂ ਰਾਜੇਂਦਰ ਦੇ ਪਿਤਾ ਘਰ ਤੋਂ ਗਾਇਬ ਸਨ ਤਾਂ ਉਹ ਲੋਕਾਂ ਨੂੰ ਕਹਿੰਦਾ ਸੀ ਕਿ ਮਹਾਕੁੰਭ ਵਿਚ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਦਰਅਸਲ ਮਹਾਕੁੰਭ ਦੌਰਾਨ ਭਗਦੜ ਵਿਚ ਕਈ ਲੋਕਾਂ ਦੀ ਜਾਨ ਗਈ ਸੀ। ਇਸ ‘ਤੇ ਉੱਤਰ ਪ੍ਰਦੇਸ਼ ਸਰਕਾਰ ਨੇ ਕਿਹਾ ਸੀ ਕਿ ਜਿਹੜੇ ਸਾਧੂ ਜਾਂ ਲੋਕਾਂ ਦੀ ਜਾਨ ਗਈ ਹੈ ਉਨ੍ਹਾਂ ਦੇ ਪਰਿਵਾਰਾਂ ਨੰ 25-25 ਲੱਖ ਰੁਪਏ ਦਿੱਤੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ -:
























