ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਵਿੱਚ ਸਥਿਤ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਪਸ ਕੈਫੇ ਵਿੱਚ ਫਿਰ ਗੋਲੀਬਾਰੀ ਕੀਤੀ ਗਈ। ਇਹ ਇੱਕ ਮਹੀਨੇ ਵਿੱਚ ਦੂਜੀ ਫਾਇਰਿੰਗ ਹੈ। ਘਟਨਾ ਵੇਲੇ ਕੈਫੇ ਬੰਦ ਸੀ। ਇਸ ਨੂੰ ਲੈ ਕੇ ਇਕ ਨਵੀਂ ਆਡੀਓ ਸਾਹਮਣੇ ਆਈ ਹੈ ਜਿਸ ਵਿਚ ਧਮਕੀ ਦਿੱਤੀ ਗਈ ਹੈ ਕਿ ਕਪਿਲ ਸ਼ਰਮਾ ਨੇ ਸਲਮਾਨ ਖਾਨ ਨੂੰ ਕੈਫੇ ਦੇ ਉਦਘਾਟਨ ‘ਤੇ ਬੁਲਾਇਆ ਸੀ, ਇਸ ਲਈ ਇਹ ਫਾਇਰਿੰਗ ਕੀਤੀ ਗਈ ਹੈ।
ਕਪਿਲ ਸ਼ਰਮਾ ਤੋਂ ਇਲਾਵਾ ਹੋਰ ਅਦਾਕਾਰਾਂ, ਪ੍ਰੋਡਿਊਸਰਾਂ, ਡਾਇਰੈਕਟਰਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਸਲਮਾਨ ਨਾਲ ਕੰਮ ਕੀਤਾ ਗਿਆ ਤਾਂ ਉਸ ਦਾ ਹਸ਼ਰ ਮਾੜਾ ਕੀਤਾ ਜਾਵੇਗਾ। ਮੁੰਬਈ ਦਾ ਮਾਹੌਲ ਖਰਾਬ ਕਰਨ ਦੀ ਗੱਲ ਕਹੀ ਗਈ ਹੈ। ਵੱਡੇ ਬਦਮਾਸ਼ ਵੱਲੋਂ ਇਹ ਧਮਕੀ ਦਿੱਤੀ ਗਈ ਹੈ। ਆਡੀਓ ਵਿਚ ਕਪਿਲ ਦੇ ਕੈਫੇ ‘ਤੇ ਹੋਈ ਫਾਇਰਿੰਗ ਦਾ ਕਾਰਨ ਦੱਸਦੇ ਹੋਏ ਕਿਹਾ ਗਿਆ ਹੈ ਕਿ ਉਨ੍ਹਾਂ ਨੇ ‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ ਸੀਜਨ-2 ਦੇ ਪਹਿਲੇ ਐਪੀਸੋਡ ਵਿਚ ਸਲਮਾਨ ਖਾਨ ਨੂੰ ਬੁਲਾਇਆ ਸੀ ਜਿਸ ਦੇ ਚੱਲਦੇ ਇਹ ਹਮਲਾ ਕੀਤਾ ਗਿਆ ਹੈ। ਹਾਲਾਂਕਿ ਡੇਲੀ ਪੋਸਟ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ।
ਇਹ ਵੀ ਪੜ੍ਹੋ : ਵਿਵਾਦਾਂ ‘ਚ ਘਿਰਿਆ ਆਰ ਨੇਤ ਤੇ ਗੁਰਲੇਜ਼ ਅਖਤਰ ਦਾ ਗੀਤ ‘315’, ਖੁੱਲ੍ਹ ਕੇ ਹ.ਥਿ.ਆ/ਰਾਂ ਦੀ ਕੀਤੀ ਗਈ ਪ੍ਰਦਰਸ਼ਨੀ
ਇਹ ਧਮਕੀ ਵੀ ਦਿੱਤੀ ਗਈ ਹੈ ਕਿ ਅਗਲੀ ਵਾਰ ਜੋ ਗੋਲੀ ਸਿੱਧੀ ਤੁਹਾਡੇ ਉਪਰ ਚਲਾਈ ਜਾਵੇਗੀ। ਹੈਰੀ ਬਾਕਸਰ ਵੱਲੋਂ ਇਹ ਧਮਕੀ ਦਿੱਤੀ ਗਈ ਹੈ। ਆਡੀਓ ਕਾਫੀ ਵਾਇਰਲ ਹੋ ਰਹੀ ਹੈ ਪਰ ਪੁਲਿਸ ਵੱਲੋਂ ਇਸ ਆਡੀਓ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਇਸ ਵਿਚ ਆਵਾਜ਼ ਕਿਸ ਦੀ ਹੈ।
ਵੀਡੀਓ ਲਈ ਕਲਿੱਕ ਕਰੋ -:
























