ਭਾਰਤੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਨੇ ਪਾਇਲਟਾਂ ਦੀ ਸੇਵਾਮੁਕਤੀ ਦੀ ਉਮਰ 65 ਸਾਲ ਅਤੇ ਗੈਰ-ਉਡਾਣ ਸਟਾਫ ਦੀ ਸੇਵਾਮੁਕਤੀ ਦੀ ਉਮਰ 60 ਸਾਲ ਕਰਨ ਦਾ ਫੈਸਲਾ ਕੀਤਾ ਹੈ। ਇਸ ਵੇਲੇ ਏਅਰਲਾਈਨ ਵਿੱਚ ਪਾਇਲਟਾਂ ਅਤੇ ਗੈਰ-ਉਡਾਣ ਸਟਾਫ ਦੋਵਾਂ ਦੀ ਸੇਵਾਮੁਕਤੀ ਦੀ ਉਮਰ 58 ਸਾਲ ਹੈ। ਸੂਤਰਾਂ ਨੇ ਦੱਸਿਆ ਕਿ ਸੇਵਾਮੁਕਤੀ ਦੀ ਉਮਰ ਵਧਾਉਣ ਦਾ ਐਲਾਨ ਹਾਲ ਹੀ ਵਿੱਚ ਇੱਕ ਕੰਪਨੀ ਦੀ ਮੀਟਿੰਗ ਵਿੱਚ ਸੀਈਓ ਅਤੇ ਐਮਡੀ ਕੈਂਪਬੈਲ ਵਿਲਸਨ ਨੇ ਕੀਤਾ ਸੀ।
ਇਸ ਵੇਲੇ ਇਸ ਸਬੰਧ ਵਿੱਚ ਏਅਰ ਇੰਡੀਆ ਵੱਲੋਂ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਗਈ ਹੈ। ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰ ਇੰਡੀਆ ਵਿੱਚ ਲਗਭਗ 24,000 ਕਰਮਚਾਰੀ ਹਨ, ਜਿਨ੍ਹਾਂ ਵਿੱਚ 3,600 ਪਾਇਲਟ ਅਤੇ 9,500 ਕੈਬਿਨ ਕਰੂ ਮੈਂਬਰ ਸ਼ਾਮਲ ਹਨ। ਇਹ ਤੁਰੰਤ ਪਤਾ ਨਹੀਂ ਲੱਗ ਸਕਿਆ ਕਿ ਕੈਬਿਨ ਕਰੂ ਦੀ ਸੇਵਾਮੁਕਤੀ ਦੀ ਉਮਰ, ਜੋ ਕਿ ਇਸ ਸਮੇਂ ਏਅਰ ਇੰਡੀਆ ਵਿੱਚ 58 ਸਾਲ ਹੈ, ਵਧਾਈ ਗਈ ਹੈ ਜਾਂ ਨਹੀਂ।

ਦੱਸ ਦੇਈਏ ਕਿ ਨਵੰਬਰ 2024 ਵਿੱਚ ਟਾਟਾ ਗਰੁੱਪ ਦਾ ਵਿਸਤਾਰਾ ਏਅਰ ਇੰਡੀਆ ਵਿੱਚ ਰਲੇਵਾਂ ਹੋ ਗਿਆ। ਉਦੋਂ ਤੋਂ ਏਅਰ ਇੰਡੀਆ ਦੇ ਕੁਝ ਪਾਇਲਟ ਸੇਵਾਮੁਕਤੀ ਦੀ ਉਮਰ ਵਿੱਚ ਅਸਮਾਨਤਾ ਨੂੰ ਲੈ ਕੇ ਨਾਰਾਜ਼ ਸਨ। ਨਵੇਂ ਫੈਸਲੇ ਨਾਲ ਇਸ ਅਸਮਾਨਤਾ ਨੂੰ ਖਤਮ ਕੀਤਾ ਜਾਵੇਗਾ। ਇਸ ਵੇਲੇ ਕੈਬਿਨ ਕਰੂ ਦੀ ਸੇਵਾਮੁਕਤੀ ਦੀ ਉਮਰ 58 ਸਾਲ ਹੈ ਅਤੇ ਇਸ ਨੂੰ ਵਧਾਉਣ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਦੇ 18 ਅਫਸਰਾਂ ਦੀ IPS ਪ੍ਰਮੋਸ਼ਨ, ਚੋਣ ਸੂਚੀ ਜਾਰੀ
ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਏਅਰ ਇੰਡੀਆ ਦੇ ਕੁਝ ਪਾਇਲਟਾਂ ਅਤੇ ਕੈਬਿਨ ਕਰੂ ਨੇ ਅਸਤੀਫਾ ਦੇ ਦਿੱਤਾ ਸੀ। ਇਸ ਮਾਮਲੇ ਵਿੱਚ ਕੰਪਨੀ ਦੇ ਸੀਈਓ ਅਤੇ ਐਮਡੀ ਕੈਂਪਬੈਲ ਵਿਲਸਨ ਨੇ ਇੱਕ ਟਾਊਨ ਹਾਲ ਮੀਟਿੰਗ ਵਿੱਚ ਕਿਹਾ ਕਿ ਇਹ ਕਦਮ ਸਟਾਫ ਦੀ ਸਥਿਰਤਾ ਅਤੇ ਅਨੁਭਵ ਨੂੰ ਬਣਾਈ ਰੱਖਣ ਵਿੱਚ ਮਦਦ ਕਰੇਗਾ।
ਵੀਡੀਓ ਲਈ ਕਲਿੱਕ ਕਰੋ -:
























