ਤਰਨਤਾਰਨ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਗੁੱਜਰ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਇਕੋ ਸਮੇਂ 35 ਦੁਧਾਰੂ ਮੱਝਾਂ ਦੀ ਮੌਤ ਹੋ ਗਈ ਹੈ ਤੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਪਾਣੀ ਵਿਚ ਡੁੱਬਣ ਕਾਰਨ ਇਹ ਹਾਦਸਾ ਵਾਪਰਿਆ ਹੈ। ਜਦੋਂ ਇਹ ਮੱਝਾਂ ਰੂਹੀ ਤੋਂ ਪਾਣੀ ਪੀ ਰਹੀਆਂ ਸਨ ਤਾਂ ਉਦੋਂ ਹਾਦਸਾ ਵਾਪਰਿਆ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ 50 ਦੇ ਕਰੀਬ ਪਸ਼ੂ ਪਾਣੀ ਵਿਚ ਰੁੜ੍ਹ ਗਏ ਹਾਲਾਂਕਿ 15 ਪਸ਼ੂਆਂ ਨੂੰ ਬਚਾ ਲਿਆ ਗਿਆ ਹੈ। ਤਰਨਤਾਰਨ ਦੇ ਜੋੜ ਸਿੰਘ ਵਾਲਾ ਰੋਡ ‘ਤੇ ਰੂਹੀ ਦੇ ਪਾਣੀ ਵਿਚ ਪਸ਼ੂ ਰੁੜ੍ਹ ਗਏ ਹਨ।
ਪਰਿਵਾਰਕ ਮੈਂਬਰਾਂ ਵਲੋਂ ਗੁਹਾਰ ਲਗਾਈ ਜਾ ਰਹੀ ਹੈ ਕਿ ਸਾਡੀ ਆਰਥਿਕ ਮਦਦ ਕੀਤੀ ਜਾਵੇ ਕਿਉਂਕਿ ਅਸੀਂ ਇਨ੍ਹਾਂ ਪਸ਼ੂਆਂ ਦੇ ਸਿਰ ‘ਤੇ ਹੀ ਸਾਡਾ ਘਰ ਚੱਲਦਾ ਸੀ ਜਿਨ੍ਹਾਂ ਵਿਚੋਂ 35 ਪਸ਼ੂ ਰੁੜ੍ਹ ਗਏ ਹਨ, ਜਿਸ ਕਰਕੇ ਸਾਡਾ ਬਹੁਤ ਵੱਡਾ ਨੁਕਸਾਨ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -:
























