ਏਅਰਫੋਰਸ ਚੀਫ ਏਪੀ ਸਿੰਘ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨ ਦੇ 5 ਲੜਾਕੂ ਜਹਾਜ਼ ਡੇਗੇ ਗਏ ਸਨ। ਇਸ ਤੋਂ ਇਲਾਵਾ ਇਕ ਸਰਵਿਸਲਾਂਸ ਏਅਰਕ੍ਰਾਫਟ ਨੂੰ ਲਗਭਗ 300 ਕਿਲੋਮੀਟਰ ਦੀ ਦੂਰੀ ਤੋਂ ਡੇਗ ਦਿੱਤਾ ਗਿਆ ਹੈ।
ਏਪੀ ਸਿੰਘ ਬੇਂਗਲੁਰੂ ਦੇ HAL ਮੈਨੇਜਮੈਂਟ ਅਕੈਡਮੀ ਆਡੀਟੋਰੀਅਮ ਵਿਚ ਏਅਰ ਚੀਫ ਮਾਰਸ਼ਲ ਐੱਲਐੱਮ ਕਾਤਰੇ ਮੈਮੋਰੀਅਲ ਲੈਕਚਰ ਦੇ 16ਵੇਂ ਸੀਜਨ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਦੌਰਾਨ ਸਾਡੇ ਏਅਰ ਡਿਫੈਂਸ ਸਿਸਟਮ ਨੇ ਸ਼ਾਨਦਾਰ ਕੰਮ ਕੀਤਾ। ਉਨ੍ਹਾਂ ਕਿਹਾ ਕਿ ਹੁਣੇ ਜਿਹੇ ਖਰੀਦੇ ਗਏ S-400 ਸਿਸਟਮ ਗੇਮ-ਚੇਂਜਰ ਰਹੇ ਹਨ। ਪਾਕਿਸਤਾਨ ਲੰਬੀ ਦੂਰੀ ਦੇ ਗਲਾਈਡ ਬੰਬ ਹੋਣ ਦੇ ਬਾਅਦ ਵੀ ਇਨ੍ਹਾਂ ਦੀ ਵਰਤੋਂ ਨਹੀਂ ਕਰ ਸਕਿਆ।

ਇਹ ਵੀ ਪੜ੍ਹੋ : ਐਂਟੀ ਡ.ਰੋ/ਨ ਸਿਸਟਮ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ, CM ਮਾਨ ਨੇ ਤਰਨਤਾਰਨ ‘ਚ ਕੀਤਾ ਉਦਘਾਟਨ
ਏਅਰਫੋਰਸ ਚੀਫ ਨੇ ਕਿਹਾ ਕਿ ਪਾਕਿਸਤਾਨ ਦੇ ਬਹਾਵਲਪੁਰ ਵਿਚ ਹਮਲੇ ਦੇ ਪਹਿਲੇ ਤੇ ਬਾਅਦ ਦੀਆਂ ਤਸਵੀਰਾਂ ਸਾਰਿਆਂ ਦੇ ਸਾਹਮਣੇ ਹਨ। ਉਥੇ ਕੁਝ ਨਹੀਂ ਬਚਿਆ ਸੀ। ਇਹ ਤਸਵੀਰਾਂ ਨਾ ਸਿਰਫ ਸੈਟੇਲਾਈਟ ਤੋਂ ਲਈਆਂ ਗਈਆਂ ਸਗੋਂ ਲੋਕਲ ਮੀਡੀਆ ਨੇ ਵੀ ਤਬਾਹ ਹੋਈ ਬਿਲਡਿੰਗ ਦੀ ਅੰਦਰ ਦੀਆਂ ਤਸਵੀਰਾਂ ਦਿਖਾਈਆਂ ਸਨ। ਸਾਡੇ ‘ਤੇ ਕੋਈ ਰੋਕ ਨਹੀਂ ਲਗਾਈ ਗਈ ਸੀ। ਸਾਡੇ ਹਮਲੇ ਸੋਚ-ਸਮਝ ਕੇ ਕੀਤੇ ਗਏ ਸਨ। ਅਸੀਂ ਤੈਅ ਕੀਤਾ ਕਿ ਕਿੰਨਾ ਅੱਗੇ ਵਧਣਾ ਹੈ।
ਵੀਡੀਓ ਲਈ ਕਲਿੱਕ ਕਰੋ -:
























