ਹੁਸ਼ਿਆਰਪੁਰ ਵਿਚ ਹੁਸੈਨਪੁਰ ਦੇ ਮਾਡਲ ਟਾਊਨ ਇਲਾਕੇ ਵਿਚ ਬੀਤੀ ਰਾਤ ਅਣਪਛਾਤੇ ਨਕਾਬਪੋਸ਼ ਹਮਲਾਵਰਾਂ ਨੇ ਮਸ਼ਹੂਰ ਸਮਾਜਸੇਵੀ ਤੇ ਯੂਟਿਊਬਰ ਸੈਮ ਹੁਸੈਨਪੁਰੀ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ। ਰਾਤ ਲਗਭਗ 12.44 ਵਜੇ ਦੋ ਨੌਜਵਾਨ ਮੋਟਰਸਾਈਕਲ ‘ਤੇ ਆਏ ਤੇ ਘਰ ਦੇ ਗੇਟ ‘ਤੇ ਦੋ ਰਾਊਂਡ ਗੋਲੀਆਂ ਚਲਾਉਣ ਦੇ ਬਾਅਦ ਫਰਾਰ ਹੋ ਗਏ। ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਇਸ ਵਿਚ ਦੋਵੇਂ ਮੁਲਜ਼ਮ ਘਟਨਾ ਨੂੰ ਅੰਜਾਮ ਦੇਣ ਦੇ ਬਾਅਦ ਭੱਜਦੇ ਨਜ਼ਰ ਆ ਰਹੇ ਹਨ।
ਜਾਣਕਾਰੀ ਮੁਤਾਬਕ ਸੈਮ ਹੁਸੈਨਪੁਰੀ ਨੂੰ ਪਾਕਿਸਤਾਨੀ ਡੌਨ ਤੋਂ ਧਮਕੀ ਮਿਲੀ ਸੀ ਕਿ ਉਸ ਦੇ ਘਰ ‘ਤੇ ਗ੍ਰੇਨੇਡ ਹਮਲਾ ਕੀਤਾ ਜਾਵੇਗਾ। ਧਮਕੀ ਦੇ ਬਾਅਦ ਹੁਸੈਨਪੁਰ ਪੁਲਿਸ ਨੇ ਉਨ੍ਹਾਂ ਨੂੰ ਸੁਰੱਖਿਆ ਵਜੋਂ ਦੋ ਗੰਨਮੈਨ ਮੁਹੱਈਆ ਕਰਵਾਏ ਸਨ। ਸੈਮ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਜਿਹੜੇ ਦੋ ਗੰਨਮੈਨ ਦਿੱਤੇ ਗਏ ਹਨ ਉਨ੍ਹਾਂ ਵਿਚੋਂ ਇਕ ਮੁਲਾਜ਼ਮ ਦੀ ਲੱਤ ਖਰਾਬ ਹੈ ਤੇ ਉਹ ਡਿਊਟੀ ਸਹੀ ਤਰ੍ਹਾਂ ਨਹੀਂ ਨਿਭਾ ਪਾਉਂਦਾ। ਉਨ੍ਹਾਂ ਨੇ ਪੰਜਾਬ ਸਰਕਾਰ ਤੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਫਿਟ ਤੇ ਟ੍ਰੇਡ ਸੁਰੱਖਿਆ ਮੁਲਾਜ਼ਮ ਦਿੱਤੇ ਜਾਣ ਤਾਂ ਜੋ ਕਿਸੇ ਵੀ ਵਾਰਦਾਤ ਤੋਂ ਬਚਿਆ ਜਾ ਸਕੇ।
ਇਹ ਵੀ ਪੜ੍ਹੋ : ਸੰਗਰੂਰ ਦੇ ਪਿੰਡ ਢਢੋਗਲ ਪਹੁੰਚੇ CM ਭਗਵੰਤ ਮਾਨ, 2 ਸੜਕਾਂ ਦੇ ਪ੍ਰੋਜੈਕਟ ਦਾ ਰੱਖਿਆ ਨੀਂਹ ਪੱਥਰ
ਸੈਮ ਨੇ ਦੱਸਿਆ ਕਿ ਫਾਇਰਿੰਗ ਸਮੇਂ ਉਹ ਆਪਣੇ ਘਰ ਵਿਚ ਸੌਂ ਰਿਹਾ ਸੀ। ਅਚਾਨਕ ਗੋਲੀਆਂ ਦੀ ਆਵਾਜ਼ ਸੁਣ ਕੇ ਜਦੋਂ ਉਹ ਬਾਹਰ ਆਇਆ ਤਾਂ ਗੇਟ ਕੋਲ ਦੋ ਖੋਖੇ ਪਏ ਸਨ। ਉਸ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਤੇ ਮੌਕੇ ‘ਤੇ ਪਹੁੰਚੀ ਮਾਡਲ ਟਾਊਨ ਪੁਲਿਸ ਨੇ ਖੋਖੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਸੀਸੀਟੀਵੀ ਕਬਜ਼ੇ ਵਿਚ ਲੈ ਲਈ ਹੈ ਤੇ ਹਮਲਾਵਰਾਂ ਦੀ ਪਛਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਵਾਰਦਾਤ ਪਿੱਛੇ ਕਿਸੇ ਵੱਡੀ ਗੈਂਗ ਦਾ ਹੱਥ ਹੋ ਸਕਦਾ ਹੈ ਕਿਉਂਕਿ ਸੈਮ ਹੁਸੈਨਪੁਰੀ ਦਾ ਨਾਂ ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ‘ਤੇ ਪਾਕਿਸਤਾਨੀ ਡੌਨ ਦੀ ਟਾਰਗੈੱਟ ਲਿਸਟ ਵਿਚ ਸੀ।
ਵੀਡੀਓ ਲਈ ਕਲਿੱਕ ਕਰੋ -:
























