ਹਿਮਾਚਲ ਵਿਚ ਬੀਤੇ ਦਿਨੀਂ ਪਏ ਮੀਂਹ ਕਰਕੇ ਪੌਂਗ ਡੈਮ ਦਾ ਪਾਣੀ ਦਾ ਪੱਧਰ ਫਿਰ ਤੋਂ ਇਕ ਵਾਰ ਵੱਧ ਗਿਆ ਹੈ। ਅੱਜ ਦੇ ਅੰਕੜਿਆਂ ਮੁਤਾਬਕ 1377 ਫੁੱਟ ਤੋਂ ਪਾਰ ਡੈਮ ਦਾ ਪਾਣੀ ਹੋ ਚੁੱਕਾ ਹੈ ਤੇ 51 ਹਜ਼ਾਰ ਕਿਊਸਿਕ ਤੱਕ ਪਾਣੀ ਦਾ ਲੈਵਲ ਪਹੁੰਚ ਗਿਆ ਹੈ। ਇਸੇ ਕਰਕੇ ਪੌਂਗ ਡੈਮ ਦੇ 6 ਤੋਂ 7 ਸਪਿਲਵੇ ਗੇਟ ਖੋਲ੍ਹ ਦਿੱਤੇ ਗਏ ਹਨ ਜਿਸ ਰਾਹੀਂ ਰੋਜ਼ਾਨਾ ਬਿਆਸ ਦਰਿਆ ‘ਚ ਪਾਣੀ ਛੱਡਿਆ ਜਾ ਰਿਹਾ ਹੈ। 46 ਹਜ਼ਾਰ ਕਿਊਸਿਕ ਪਾਣੀ ਬਿਆਸ ਦਰਿਆ ਵਿਚ ਛੱਡਿਆ ਜਾ ਰਿਹਾ ਹੈ।
ਇਸ ਦੇ ਨਾਲ ਹਿਮਾਚਲ ਵਿਚ ਆਉਣ ਵਾਲੇ 2 ਦਿਨਾਂ ਵਿਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਤੇ ਜੇਕਰ ਮੀਂਹ ਦਾ ਕਹਿਰ ਇਸ ਤਰ੍ਹਾਂ ਹੀ ਜਾਰੀ ਰਿਹਾ ਤਾਂ ਪੌਂਗ ਡੈਮ ਪ੍ਰਸ਼ਾਸਨ ਵੱਲੋਂ ਹੋਰ ਗੇਟ ਖੋਲ੍ਹ ਦਿੱਤੇ ਜਾ ਸਕਦੇ ਹਨ। ਕੱਲ੍ਹ ਦੇ ਮੁਕਾਬਲੇ 5 ਹਜ਼ਾਰ ਕਿਊਸਿਕ ਪਾਣੀ ਦੀ ਆਮਦ ਵਧ ਹੋਈ ਹੈ। ਇਨ੍ਹਾਂ ਸਾਰੀਆਂ ਗਤੀਵਿਧੀਆਂ ਨੂੰ ਲੈ ਕੇ ਪੌਂਗ ਡੈਮ ਪ੍ਰਸ਼ਾਸਨ ਤੇ ਹਿਮਾਚਲ ਪ੍ਰਸ਼ਾਸਨ ਇਨ੍ਹਾਂ ਥਾਵਾਂ ਨੇੜੇ ਰਹਿੰਦੇ ਲੋਕਾਂ ਨੂੰ ਲਗਾਤਾਰ ਸੁਚੇਤ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਕਿਹਾ ਜਾ ਰਿਹਾ ਹੈ।
ਇਹ ਵੀ ਪੜ੍ਹੋ : PM ਮੋਦੀ ਨੇ ਬੈਂਗਲੁਰੂ ਤੋਂ ਤਿੰਨ ਵੰਦੇ ਭਾਰਤ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, ਮੈਟਰੋ ਦੀ ਯੈਲੋ ਲਾਈਨ ਦਾ ਵੀ ਕੀਤਾ ਉਦਘਾਟਨ
ਦੱਸ ਦੇਈਏ ਕਿ ਪਿਛਲੇ ਸਾਲ ਪੌਂਗ ਡੈਮ ਵਿਚ ਇਨ੍ਹੀਂ ਦਿਨੀਂ ਵਿਚ ਪਾਣੀ ਦਾ ਆਮਦ ਇੰਨੀ ਵਧ ਗਈ ਸੀ ਕਿ 10 ਫੁੱਟ ਦੇ ਕਰੀਬ ਸਲਿਪਵੇਅ ਗੇਟਾਂ ਨੂੰ ਖੋਲ੍ਹਣਾ ਪਿਆ ਸੀ। ਬਿਆਸ ਦਰਿਆ ਨਾਲ ਲੱਗਦੇ ਪਿੰਡਾਂ ਵਿਚ ਇਸ ਦੀ ਝਪੇਟ ਵਿਚ ਆ ਗਏ ਸਨ ਤੇ ਲੋਕਾਂ ਦੇ ਘਰਾਂ ਵਿਚ ਪਾਣੀ ਵੜ੍ਹ ਗਿਆ ਸੀ ਤੇ ਬਹੁਤ ਜ਼ਿਆਦਾ ਜਾਨੀ ਨੁਕਸਾਨ ਵੀ ਹੋਇਆ ਸੀ। ਫਿਲਹਾਲ ਸਾਰੀ ਸਥਿਤੀ ਨੂੰ ਦੇਖਦੇ ਹੋਏ ਪੌਂਗ ਡੈਮ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਹਿਤਿਆਤ ਵਰਤੀ ਜਾ ਰਹੀ ਹੈ ਤੇ ਲੋਕਾਂ ਨੂੰ ਇਸ ਪ੍ਰਤੀ ਸੁਚੇਤ ਕੀਤਾ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
























