ਮਾਮਲਾ ਬਠਿੰਡਾ ਦੇ ਹਾਜੀਰਤਨ ਚੌਂਕ ਤੋਂ ਸਾਹਮਣੇ ਆਈ ਹੈ।ਇਕ ਸਾਧ ਵੱਲੋਂ ਹਿਪਨੋਟਾਈਜ਼ ਕਰਕੇ ਵਿਅਕਤੀ ਨਾਲ ਲੁੱਟ-ਖੋਹ ਕੀਤੀ ਗਈ। ਸਾਧ ਵੱਲੋਂ 5 ਲੱਖ ਦਾ ਸੋਨਾ ਗਾਇਬ ਕਰ ਦਿਤਾ ਗਿਆ। ਸੂਚਨਾ ਮੁਤਾਬਕ ਸਾਧ ਵੱਲੋਂ ਵਿਅਕਤੀ ਨੂੰ ਗੱਲਾਂ ਵਿਚ ਉਲਝਾਇਆ ਗਿਆ ਤੇ 3 ਬੰਦਿਆਂ ਨੇ ਗਿਰੋਹ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ।
ਜਾਣਕਾਰੀ ਮੁਤਾਬਕ ਪੀੜਤ ਵਿਅਕਤੀ ਨੇ ਦੱਸਿਆ ਕਿ ਉਹ ਆਪਣੀ ਗੱਡੀ ਵਿਚ ਕਿਤੇ ਜਾ ਰਿਹਾ ਸੀ ਕਿ ਜਦੋਂ ਲਾਲ ਬੱਤੀ ਹੁੰਦੀ ਹੈ ਦੂਜੀ ਕਾਰ ਵਿਚ ਸਵਾਰ ਸਾਧ ਵਿਅਕਤੀ ਹੇਠਾਂ ਆਉਂਦਾ ਹੈ ਤੇ ਪੀੜਤ ਵਿਅਕਤੀ ਤੋਂ ਕਿਸੇ ਥਾਂ ਬਾਰੇ ਪੁੱਛਦਾ ਹੈ ਤੇ ਫਿਰ ਇੰਨੇ ਵਿਚ ਬਾਈਕ ‘ਤੇ ਸਵਾਰ ਹੋ ਕੇ ਇਕ ਔਰਤ ਤੇ ਵਿਅਕਤੀ ਆਉਂਦਾ ਹੈ ਤੇ ਉਹ ਸਾਧ ਦੀ ਤਾਰੀਫ ਕਰਦੇ ਹਨ। ਉਹ ਕਹਿੰਦੇ ਹਨ ਕਿ ਸਾਧ ਕਾਫੀ ਮੰਨਿਆ-ਪ੍ਰਮੰਨਿਆ ਹੈ। ਇਸ ਨੇ ਸਾਡੇ ਰਿਸ਼ਤੇ ਵਿਚ ਕਿਸੇ ਵਿਅਕਤੀ ਦੀਆਂ ਅੱਖਾਂ ਦੀ ਰੌਸ਼ਨੀ ਵਾਪਸ ਲਿਆਂਦੀ ਸੀ। ਫਿਰ ਪੀੜਤ ਵਿਅਕਤੀ ਸਾਧ ਨੂੰ ਕਾਰ ਵਿਚ ਬਿਠਾ ਕੇ ਦੱਸੀ ਹੋਈ ਥਾਂ ‘ਤੇ ਛੱਡਣ ਲਈ ਜਾਂਦਾ ਹੈ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ‘ਚ ਯੂਟਿਊਬਰ ਸੈਮ ਦੇ ਘਰ ‘ਤੇ ਨਕਾਬਪੋਸ਼ ਬਾਈਕ ਸਵਾਰਾਂ ਨੇ ਕੀਤੀ ਫਾ.ਇ/ਰਿੰ.ਗ, ਘਟਨਾ CCTV ‘ਚ ਕੈਦ
ਥੋੜ੍ਹੀ ਅੱਗੇ ਜਾ ਕੇ ਉਹ ਰੁਕ ਜਾਂਦੇ ਹਨ ਤੇ ਬਾਈਕ ਸਵਾਰ ਵੀ ਉਥੇ ਪਹੁੰਚ ਜਾਂਦੇ ਹਨ। ਇੰਨੇ ਵਿਚ ਸਾਧ ਨੇ ਸ਼ਖਸ ਨੂੰ ਗੱਲਾਂ ਵਿਚ ਉਲਝਾਇਆ ਤੇ ਫਿਰ ਉਸ ਨੂੰ ਹਿਪਨੋਟਾਈਜ਼ ਕਰਕੇ ਉਸ ਦਾ ਸਾਰਾ ਸੋਨਾ ਉਤਰਵਾ ਲਿਆ ਤੇ ਇਸ ਦੇ ਬਦਲੇ ਜੜ੍ਹੀਆਂ ਬੂਟੀਆਂ ਫੜ੍ਹਾ ਦਿੱਤੀਆਂ ਗਈਆਂ। ਹਾਲਾਂਕਿ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਤੇ ਉਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























