ਗੜ੍ਹਸ਼ੰਕਰ ਦੇ ਪਿੰਡ ਸਤਨੌਰ ਨੇੜੇ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਜਿਥੇ ਕਾਰ ‘ਚੋਂ ਭੇਦਭਰੇ ਹਾਲਾਤਾਂ ‘ਚ 2 ਦੇਹਾਂ ਬਰਾਮਦ ਹੋਈਆਂ ਹਨ। ਇਹ ਮ੍ਰਿਤਕ ਦੇਹਾਂ ਪਿੰਡ ਦੇ ਬਾਹਰਲੇ ਪਾਸੇ ਖੜ੍ਹੀ ਮਿਲੀ ਆਲਟੋ ਕਾਰ ਵਿਚੋਂ ਮਿਲੀਆਂ ਹਨ। ਕਾਰ ‘ਚੋਂ ਮਿਲੀਆਂ ਦੇਹਾਂ ਵਿਚ ਇੱਕ ਸ਼ਖਸ ਤੇ ਇਕ ਮਹਿਲਾ ਹੈ।
ਮ੍ਰਿਤਕਾਂ ਦੀ ਪਛਾਣ ਰਜਨੀ ਤੇ ਦਲਵੀਰ ਸਿੰਘ ਵਜੋਂ ਹੋਈ ਹੈ। ਪਿੰਡ ਦੇ ਸਕੂਲ ਨੇੜਿਓਂ ਇਹ ਆਲਟੋ ਕਾਰ ਦੇਖੀ ਗਈ। ਮੌਕੇ ‘ਤੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ ਤੇ ਫਿਰ ਉਨ੍ਹਾਂ ਵੱਲੋਂ ਪਿੰਡ ਦੇ ਸਰਪੰਚ ਨੂੰ ਸੂਚਿਤ ਕੀਤਾ ਗਿਆ। ਸਰਪੰਚ ਦੇ ਪਤੀ ਨੇ ਦੱਸਿਆ ਕਿ ਪਿੰਡ ਦੇ ਸਕੂਲ ਕੋਲ ਆਲਟੋ ਕਾਰ ਵਿਚ ਇਕ ਮੁੰਡੇ ਤੇ ਕੁੜੀ ਦੀਆਂ ਲਾਸ਼ਾਂ ਪਈਆਂ ਹਨ।
ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੁੰਡਾ ਤੇ ਕੁੜੀ ਵੱਲੋਂ ਕਿਉਂ ਇਹ ਕਦਮ ਚੁੱਕਿਆ ਗਿਆ, ਇਹ ਜਾਂਚ ਦਾ ਵਿਸ਼ਾ ਹੈ। ਪੁਲਿਸ ਨੇ ਦੋਵੇਂ ਮ੍ਰਿਤਕ ਦੇਹਾਂ ਨੂੰ ਕਬਜ਼ੇ ਵਿਚ ਲੈ ਲਿਆ ਹੈ ਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਦੇ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























