ਬਰਨਾਲਾ ਦੇ ਪਿੰਡ ਕਾਲੇਕੇ ਵਿੱਚ ਖੂਨ ਚਿੱਟਾ ਹੁੰਦਾ ਦਿਖਾਈ ਦੇ ਰਿਹਾ ਹੈ, ਜਿੱਥੇ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਭਰਾ ਵੱਲੋਂ ਆਪਣੇ ਹੀ ਸਕੇ ਭਰਾ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਜ਼ਿਲ੍ਹਾ ਬਰਨਾਲਾ ਦੇ ਪਿੰਡ ਕਾਲੇਕੇ ਦੀ ਦਸੀ ਜਾਂ ਰਹੀ ਹੈ ਜਿੱਥੇ ਪਿਛਲੀ ਲੰਘੀ ਸ਼ਾਮ ਨੂੰ ਇੱਕ ਜਮੀਨੀ ਵਿਵਾਦ ਨੂੰ ਲੈ ਕੇ ਇਹ ਘਟਨਾ ਸਾਹਮਣੇ ਆਈ ਹੈ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ASI ਜੋਗਿੰਦਰ ਸਿੰਘ ਜੋ ਪੰਜਾਬ ਪੁਲਿਸ ਵਿੱਚ ਬਤੌਰ ਮਲੇਰਕੋਟਲਾ ਇਲਾਕੇ ਅੰਦਰ ਡਿਊਟੀ ਕਰਦਾ ਸੀ। ਜੋ ਬਰਨਾਲਾ ਦਾ ਰਹਿਣ ਵਾਲਾ ਹੈ।ਮ੍ਰਿਤਕ ASI ਜੋਗਿੰਦਰ ਸਿੰਘ ਦਾ ਆਪਣੇ ਭਰਾ ਨਾਲ (ਨਾਨਕਿਆਂ ਵੱਲੋਂ ਆਉਂਦੀ ਜ਼ਮੀਨ) ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਜਿਸ ਦੇ ਚਲਦਿਆਂ ਇਹ ਘਟਨਾ ਸਾਹਮਣੇ ਆਈ।

Brother kills his policeman brother
ਪਿਛਲੀ ਲੰਘੀ ਰਾਤ ਨੂੰ ਜਦੋਂ ASI ਜੋਗਿੰਦਰ ਸਿੰਘ ਪਿੰਡ ਕਾਲੇਕੇ ਵਿਖੇ ਬੁੱਲਟ ਮੋਟਰਸਾਈਕਲ ‘ਤੇ ਸਵਾਰ ਹੋਕੇ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਟਰੈਕਟਰ ‘ਤੇ ਸਵਾਰ ਭਰਾ ਨੇ ਗੁੱਸੇ ਵਿੱਚ ਆਕੇ ਆਪਣੇ ਹੀ ਭਰਾ ਉੱਪਰ ਟਰੈਕਟਰ ਨਾਲ ਪਹਿਲਾਂ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਟਰੈਕਟਰ ਚੜਾ ਕੇ ਆਪਣੇ ਭਰਾ ਦਾ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ। ਟਰੈਕਟਰ ਹੇਠਾਂ ਆਉਣ ਕਰਕੇ ਬੁੱਲਟ ਮੋਟਰਸਾਈਕਲ ਸਵਾਰ ASI ਜੋਗਿੰਦਰ ਸਿੰਘ ਦੀ ਦਰਦਨਾਕ ਮੌਤ ਹੋ ਗਈ। ਇਸ ਘਟਨਾ ਨੂੰ ਲੈ ਕੇ ਪਿੰਡ ਵਿੱਚ ਸਹਿਮ ਦਾ ਮਾਹੌਲ ਦੇਖਿਆ ਜਾ ਰਿਹਾ ਹੈ।

Brother kills his policeman brother
ਜਿੱਥੇ ਇੱਕ ਭਰਾ ਵੱਲੋਂ ਆਪਣੇ ਹੀ ਭਰਾ ਦਾ ਜ਼ਮੀਨੀ ਵਿਵਾਦ ਨੂੰ ਲੈਕੇ ਬੇਰਹਿਮੀ ਨਾਲ ਟਰੈਕਟਰ ਚੜਾ ਕੇ ਕਤਲ ਕੀਤਾ ਗਿਆ, ਉੱਥੇ ਪੰਜਾਬ ਪੁਲਿਸ ਵਿੱਚ ਬਤੌਰ ਡਿਊਟੀ ਨਿਭਾ ਰਹੇ ਮ੍ਰਿਤਕ ASI ਜੋਗਿੰਦਰ ਸਿੰਘ ਦੀ ਮੌਤ ਤੋਂ ਬਾਅਦ ਬਰਨਾਲਾ ਪੁਲਿਸ ਵੱਲੋਂ ਵੀ ਸਖਤ ਐਕਸ਼ਨ ਕੀਤਾ ਜਾ ਰਿਹਾ ਹੈ। ਇਸ ਘਟਨਾ ਵਿੱਚ ਜਿੱਥੇ ਨਾਨਕਿਆਂ ਵੱਲੋਂ ਆਉਂਦੀ ਜ਼ਮੀਨ ਇਸ ਕਤਲ ਦੀ ਵਜਹਾ ਬਣੀ ਹੈ, ਉੱਥੇ ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਮੌਤ ਤੋਂ ਬਾਅਦ ਬਰਨਾਲਾ ਪੁਲਿਸ ਵੱਲੋਂ ਵੀ ਇਸ ਮਾਮਲੇ ਦੀ ਕਾਰਵਾਈ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ।
ਇਹ ਵੀ ਪੜ੍ਹੋ : ਦਿੱਲੀ ‘ਚ ਸੰਸਦ ਮੈਂਬਰਾਂ ਲਈ ਬਣਾਏ ਗਏ 184 ਫਲੈਟਸ, ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਉਦਘਾਟਨ
ਇਸ ਮਾਮਲੇ ਨੂੰ ਲੈ ਕੇ ਬਰਨਾਲਾ ਦੇ DSP ਸਤਬੀਰ ਸਿੰਘ ਬੈਂਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਘਟਨਾ ਕੱਲ 8 ਵਜੇ ਦੀ ਹੈ। ਜਿੱਥੇ ਇੱਕ ਪੁਲਿਸ ਮੁਲਾਜ਼ਮ ਦਾ ਜ਼ਮੀਨੀ ਵਿਵਾਦ ਨੂੰ ਲੈ ਕੇ ਕਤਲ ਹੋਇਆ ਹੈ। ਉਹਨਾਂ ਦੱਸਿਆ ਕਿ ASI ਜੋਗਿੰਦਰ ਸਿੰਘ ਦਾ ਛੋਟਾ ਭਰਾ ਸੁਖਦੇਵ ਸਿੰਘ ਨਾਲ ਜਮੀਨੀ ਵਿਵਾਦ ਚੱਲ ਰਿਹਾ ਸੀ। ਕੱਲ ਜਦ ASI ਜੋਗਿੰਦਰ ਸਿੰਘ ਆਪਣੀ ਪਤਨੀ ਵੀਰਪਾਲ ਕੌਰ ਨਾਲ ਆਪਣੇ ਨਾਨਕੇ ਪਿੰਡ ਕਾਲੇਕੇ ਤੋਂ ਵਾਪਸ ਬਰਨਾਲੇ ਆ ਰਿਹਾ ਸੀ ਤਾਂ ਪਿੰਡ ਕਾਲੇਕੇ-ਭੈਣੀ ਜੱਸਾ ਲਿੰਕ ਸੜਕ ਉੱਪਰ ਪਿੰਡ ਤੋਂ ਦੋ ਕਿਲੋਮੀਟਰ ਦੀ ਦੂਰੀ ਤੇ ਉਸਦਾ ਭਰਾ ਸੁਖਦੇਵ ਸਿੰਘ ਅਤੇ ਉਸਦਾ ਪੁੱਤਰ ਟਰੈਕਟਰ ਤੇ ਖੜੇ ਸਨ।
ਜਿਨਾ ਨੇ ਟਰੈਕਟਰ ਨਾਲ ASI ਜੋਗਿੰਦਰ ਸਿੰਘ ਨੂੰ ਟੱਕਰ ਮਾਰ ਦਿੱਤੀ, ਜਿਸ ਵਿੱਚ ਉਸ ਦੀ ਪਤਨੀ ਵੀਰਪਾਲ ਕੌਰ ਸਾਈਡ ਤੇ ਡਿੱਗ ਪਈ ਅਤੇ ASI ਜੋਗਿੰਦਰ ਸਿੰਘ ਨੂੰ ਟਰੈਕਟਰ ਹੇਠਾਂ ਦੇਕੇ ਕਤਲ ਕਰ ਦਿੱਤਾ। DSP ਸਤਵੀਰ ਸਿੰਘ ਬੈਂਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਮਾਮਲੇ ਤਹਿਤ ਮ੍ਰਿਤਕ ਦੀ ਪਤਨੀ ਵੀਰਪਾਰ ਕੌਰ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਥਾਣਾ ਧਨੋਲਾ ਵਿਖੇ ਸੁਖਦੇਵ ਸਿੰਘ ਅਤੇ ਉਸਦੇ ਪੁੱਤਰ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ। ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
























