ਰਾਜਸਥਾਨ ਦੇ ਦੌਸਾ ਵਿਚ ਪਿਕਅੱਪ-ਕੰਟੇਨਰ ਦੀ ਟੱਕਰ ਵਿਚ 10 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ 6 ਬੱਚਿਆਂ ਸਣੇ 4 ਔਰਤਾਂ ਸ਼ਾਮਲ ਹਨ। ਸਾਰੇ ਉੱਤਰ ਪ੍ਰਦੇਸ਼ ਦੇ ਐਟਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਪੁਲਿਸ ਮੁਤਾਬਕ ਹਾਦਸਾ ਸਵੇਰੇ ਲਗਭਗ 3.30 ਵਜੇ ਸੈਂਥਲ ਥਾਣਾ ਖੇਤਰ ਦੇ ਬਾਪੀ ਪਿੰਡ ਵਿਚ ਵਾਪਰਿਆ। ਪਿਕਅੱਪ ਵਿਚ ਸਵਾਰ ਸਾਰੇ ਲੋਕ ਖਾਟੂਸ਼ਿਆਮ ਦੇ ਦਰਸ਼ਨ ਕਰਕੇ ਪਰਤ ਰਹੇ ਸਨ।
ਜਾਂਚ ਵਿਚ ਸਾਹਮਣੇ ਆਇਆ ਹੈ ਕਿ ਪਿਕਅੱਪ ਸਵਾਰ ਏਟਾ ਦੇ ਅਸਰੌਲੀ ਪਿੰਡ ਦੇ ਰਹਿਣ ਵਾਲੇ ਸਨ। ਪਿਕਅੱਪ ਵਿਚ 22 ਤੋਂ ਵੱਧ ਸ਼ਰਧਾਲੂ ਸਨ ਇਨ੍ਹਾਂ ਵਿਚੋਂ 10 ਦੀ ਮੌਤ ਦੌਸਾ ਵਿਚ ਹੋਈ ਹੈ। ਮ੍ਰਿਤਕਾਂ ਵਿਚ ਪੂਰਬੀ (3), ਪ੍ਰਿਯੰਕਾ (25), ਦਕਸ਼ (12), ਸ਼ੀਲਾ (35), ਸੀਮਾ (25), ਅੰਸ਼ੂ (26) ਤੇ ਸੌਰਭ (35) ਹਨ। 4 ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ 6 ਜ਼ਿਲ੍ਹਿਆਂ ‘ਚ ਭਾਰੀ ਮੀਂਹ ਦੀ ਅਲਰਟ, ਬਿਆਸ ਦਰਿਆ ‘ਚ ਵਧਿਆ ਪਾਣੀ ਦਾ ਪੱਧਰ, 600 ਏਕੜ ਜ਼ਮੀਨ ਡੁੱ.ਬੀ
ਕੁਝ ਜ਼ਖਮੀਆਂ ਨੂੰ ਦੌਸਾ ਦੇ ਜ਼ਿਲ੍ਹਾ ਹਸਪਤਾਲ ਵਿਚ ਜਦੋਂ ਕਿ ਗੰਭੀਰ ਜ਼ਖਮੀਆਂ ਨੂੰ ਜੈਪੁਰ ਦੇ ਸਵਾਈ ਮਾਨ ਸਿੰਘ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। SMS ਵਿਚ ਭਰਤੀ ਲੋਕਾਂ ਵਿਚ ਲਕਸ਼ੇ, ਨੈਤਿਕ, ਰੀਤਾ, ਨੀਲੇਸ਼ ਕੁਮਾਰੀ, ਪ੍ਰਿਯੰਕਾ, ਸੌਰਭ, ਮਨੋਜ ਤੇ ਇਕ ਹੋਰ ਸ਼ਾਮਲ ਹੈ। ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਤੇ ਉਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























