ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ ਸ਼ਰੀਫ ਨੇ ਸਿੰਧੂ ਜਲ ਸਮਝੌਤੇ ਨੂੰ ਮੁਲਤਵੀ ਕਰਨ ‘ਤੇ ਭਾਰਤ ਨੂੰ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦੁਸ਼ਮਣ (ਭਾਰਤ) ਪਾਕਿਸਤਾਨ ਤੋਂ ਇਕ ਬੂੰਦ ਵੀ ਨਹੀਂ ਖੋਹ ਸਕਦਾ। ਤੁਸੀਂ ਸਾਨੂੰ ਪਾਣੀ ਰੋਕਣ ਦੀ ਧਮਕੀ ਦਿੱਤੀ। ਜੇਕਰ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਾਕਿਸਤਾਨ ਤਹੁਾਨੂੰ ਅਜਿਹਾ ਸਬਕ ਸਿਖਾਏਗਾ ਜਿਸ ਨੂੰ ਜ਼ਿੰਦਗੀ ਭਰ ਨਹੀਂ ਭੁੱਲੋਗੇ।
ਸ਼ਰੀਫ ਨੇ ਕਿਹਾ ਕਿ ਜੇਕਰ ਭਾਰਤ ਪਾਕਿਸਤਾਨ ਵੱਲੋਂ ਵਹਿਣ ਵਾਲਾ ਪਾਣੀ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਸਿੰਧੂ ਜਲ ਸਮਝੌਤੇ ਦਾ ਉਲੰਘਣ ਹੋਵੇਗਾ। ਉਨ੍ਹਾਂ ਧਮਕੀ ਦਿੰਦੇ ਹੋਏ ਕਿਹਾ ਕਿ ਇਸ ਦਾ ਜਵਾਬ ਫੈਸਲਾਕੁੰਨ ਤਰੀਕੇ ਨਾਲ ਦਿੱਤਾ ਜਾਵੇਗਾ। ਪਾਕਿਸਤਾਨੀ ਪੀਐੱਮ ਨੇ ਅੱਗੇ ਕਿਹਾ ਕਿ ਪਾਣੀ ਪਾਕਿਸਤਾਨ ਦੀ ਲਾਈਫ ਲਾਈਨ ਹੈ ਤੇ ਕੌਮਾਂਤਰੀ ਸਮਝੌਤਿਆਂ ਤਹਿਤ ਦੇਸ਼ ਦੇ ਅਧਿਕਾਰਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।
ਇੰਨਾ ਹੀ ਨਹੀਂ ਸ਼ਹਿਬਾਜ਼ ਸ਼ਰੀਫ ਤੋਂ ਪਹਿਲਾਂ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਭਾਰਤ ਨੂੰ ਯੁੱਧ ਦੀ ਧਮਕੀ ਦੇ ਚੁੱਕੇ ਹਨ। ਉਨ੍ਹਾਂ ਆਪਣੇ ਬਿਆਨ ਵਿਚ ਕਿਹਾ ਸੀ ਕਿ ਜੇਕਰ ਭਾਰਤ ਨੇ ਸਿੰਧੂ ਜਲ ਸਮਝੌਤਾ ਨੂੰ ਮੁਲਤਵੀ ਕੀਤਾ ਤਾਂ ਪਾਕਿਸਤਾਨ ਕੋਲ ਜੰਗ ਤੋਂ ਇਲਾਵਾ ਕੋਈ ਬਦਲ ਨਹੀਂ ਹੋਵੇਗਾ। ਭੁਟੋ ਨੇ ਦਾਅਵਾ ਕੀਤਾ ਸੀ ਕਿ ਪਾਕਿਸਤਾਨ ਦੇ ਲੋਕ 6 ਨਦੀਆਂ ਨੂੰ ਵਾਪਸ ਲੈਣ ਲਈ ਜੰਗ ਕਰਨ ਵਿਚ ਸਮਰੱਥ ਹਨ। ਉਨ੍ਹਾਂ ਕਿਹਾ ਕਿ ਅਸੀਂ ਅਜਿਹਾ ਸਬਕ ਸਿਖਾਵਾਂਗੇ ਕਿ ਜ਼ਿੰਦਗੀ ਭਰ ਯਾਦ ਰੱਖੋਗੇ”
ਇਹ ਵੀ ਪੜ੍ਹੋ : ਰਾਜਸਥਾਨ : ਸ਼ਰਧਾਲੂਆਂ ਨਾਲ ਭਰੀ ਪਿਕਅਪ ਵੈਨ ਖੜ੍ਹੇ ਟਰਾਲੇ ‘ਚ ਵੱਜੀ , 10 ਦੇ ਨਿਕਲੇ ਸਾ/ਹ, ਕਈ ਫੱ.ਟ.ੜ
ਜ਼ਿਕਰਯੋਗ ਹੈ ਕਿ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਪਿਛਲੇ 48 ਘੰਟਿਆਂ ਵਿੱਚ 3 ਪਾਕਿ ਨੇਤਾਵਾਂ ਨੇ ਧਮਕੀਆਂ ਭਰੇ ਬਿਆਨ ਦਿੱਤੇ ਹਨ। ਇਨ੍ਹਾਂ ਵਿਚ ਆਰਮੀ ਚੀਫ ਆਸਿਮ ਮੁਨੀਰ, ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਤੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -:
























