ਚੰਡੀਗੜ੍ਹ ਵਿਚ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਰਨ ਸੁਖਨਾ ਲੇਕ ਦਾ ਪਾਣੀ ਖਤਰੇ ਦੇ ਨਿਸ਼ਾਨ ‘ਤੇ ਪਹੁੰਚ ਗਿਆ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਲੇਕ ਦੇ ਆਸ-ਪਾਸ ਦੇ ਖੇਤਰਾਂ ਵਿਚ ਅਲਰਟ ਜਾਰੀ ਕਰ ਦਿੱਤਾ ਹੈ।
ਲੇਕ ਵਿਚ ਵਧ ਰਹੇ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੂੰ 3 ਵਾਰ ਫਲੱਟ ਗੇਟ ਖੋਲ੍ਹਣੇ ਪਏ ਹਨ। ਮੰਨਿਆ ਜਾ ਰਿਹਾ ਹੈ ਕਿ ਜੇਕਰ ਮੀਂਹ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਫਲੱਟ ਗੇਟ ਨੂੰ ਦੁਬਾਰਾ ਖੋਲ੍ਹਣਾ ਪੈ ਸਕਦਾ ਹੈ। ਹੁਣੇ ਜਿਹੇ ਪਾਣੀ ਦਾ ਪੱਧਰ ਵਧਿਆ ਸੀ ਤਾਂ ਰਾਤ ਸਮੇਂ ਫਲੱਡ ਗੇਟ ਖੋਲ੍ਹ ਕੇ ਵਾਧੂ ਪਾਣੀ ਨੂੰ ਬਾਹਰ ਕੱਢਿਆ ਗਿਆ ਸੀ। ਜਲ ਪੱਧਰ 1162.20 ਫੁੱਟ ਤੱਕ ਪਹੁੰਚਣ ਦੇ ਬਾਅਦ ਹੀ ਫਲੱਟ ਗੇਟ ਨੂੰ ਬੰਦ ਕੀਤਾ ਜਾ ਸਕਿਆ ਸੀ।
ਇਹ ਵੀ ਪੜ੍ਹੋ : ਸਰਕਾਰੀ ਬੱਸਾਂ ‘ਚ ਸਫਰ ਕਰਨ ਵਾਲਿਆਂ ਲਈ ਅਹਿਮ ਖਬਰ, PRTC, ਪਨਬਸ ਦੇ ਕੱਚੇ ਮੁਲਾਜ਼ਮਾਂ ਨੇ ਕੀਤਾ ਹੜਤਾਲ ਦਾ ਐਲਾਨ
ਚੰਡੀਗੜ੍ਹ ਅੱਜ ਪੂਰਾ ਦਿਨ ਆਸਮਾਨ ਵਿਚ ਬੱਦਲ ਛਾਏ ਰਹਿਣਗੇ ਤੇ ਹਲਕੀ ਤੋਂ ਮੱਧਮ ਮੀਂਹ ਦੀ ਸੰਭਾਵਨਾ ਹੈ। 15 ਅਗਸਤ ਨੂੰ ਵੀ ਮੀਂਹ ਜਾਰੀ ਰਹੇਗਾ। ਤੇਜ਼ ਹਵਾਵਾਂ ਦੇ ਚੱਲਣ ਦੀ ਵੀ ਸੰਭਾਵਨਾ ਹੈ ਤੇ 16 ਅਗਸਤ ਨੂੰ ਹਾਲਾਂਕਿ ਕੁਝ ਰਾਹਤ ਮਿਲ ਸਕਦੀ ਹੈ ਪਰ ਆਸਮਾਨ ਵਿਚ ਬੱਦਲ ਬਣੇ ਰਹਿਣਗੇ।
ਵੀਡੀਓ ਲਈ ਕਲਿੱਕ ਕਰੋ -:
























