ਮੀਂਹ ਦੇ ਮੌਸਮ ਵਿਚ ਕੁਝ ਨਾ ਕੁਝ ਸੁਆਦੀ ਖਾਣ ਦਾ ਮਨ ਕਰਦਾ ਹੀ ਹੈ ਤੇ ਇਸ ਸਮੇਂ ਲੋਕ ਘਰ ਤੋਂ ਬਾਹਰ ਵੀ ਨਹੀਂ ਜਾਂਦੇ ਹਨ। ਚਾਟ ਦਾ ਨਾਂ ਸੁਣਦੇ ਹੀ ਮੂੰਹ ਵਿਚ ਪਾਣੀ ਆ ਜਾਂਦਾ ਹੈ ਤੇ ਜ਼ਿਆਦਾਤਰ ਲੋਕ ਇਸ ਨੂੰ ਖਾਣ ਲਈ ਬਾਹਰ ਜਾਂਦੇ ਹਨ। ਤੁਸੀਂ ਘਰ ‘ਤੇ ਹੀ ਆਸਾਨੀ ਨਾਲ ਹੈਲਦੀ ਚਾਟ ਬਣਾ ਕੇ ਖਾ ਸਕਦੇ ਹੋ। ਜ਼ਿਆਦਾਤਰ ਲੋਕ ਤੇਲ, ਮਸਾਲਿਆਂ ਤੇ ਤਲੀ ਹੋਈਆਂ ਚੀਜ਼ਾਂ ਦਾ ਖਾਣਾ ਕਾਫੀ ਜ਼ਿਆਦਾ ਪਸੰਦ ਕਰਦੇ ਹਨ ਪਰ ਇਹ ਸਿਹਤ ਲਈ ਬਿਲਕੁਲ ਵੀ ਚੰਗੀ ਨਹੀਂ ਹੁੰਦੀ। ਅੱਜ ਤੁਹਾਨੂ ਅਸੀਂ ਆਸਾਨੀ ਨਾਲ ਸਾਬੂਦਾਣਾ ਹੈਲਦੀ ਚਾਟ ਦੀ ਰੈਸਿਪੀ ਦੱਸਣ ਜਾ ਰਹੇ ਹਾਂ।
ਸਾਬੂਦਾਣਾ ਹੈਲਦੀ ਚਾਟ ਨੂੰ ਬਣਾਉਣ ਲਈ ਤੁਹਾਨੂੰ ਸਾਬੂਦਾਣਾ, ਉਬਲੇ ਆਲੂ, ਹਰੀ ਮਿਰਚ, ਹਰਾ ਧਨੀਆ, ਨਿੰਬੂ, ਸੇਂਧਾ ਨਮਕ, ਮੂੰਗਫਲੀ, ਜੀਰਾ ਪਾਊਡਰ, ਅਨਾਰ ਦੇ ਦਾਣੇ ਇਨ੍ਹਾਂ ਚੀਜ਼ਾਂ ਦੀ ਲੋੜ ਹੋਵੇਗੀ।
ਇਹ ਵੀ ਪੜ੍ਹੋ : ਆਜ਼ਾਦੀ ਦਿਹਾੜੇ ਮੌਕੇ ਮੰਤਰੀ ਅਮਨ ਅਰੋੜਾ ਨੇ ਲੁਧਿਆਣਾ ‘ਚ ਲਹਿਰਾਇਆ ‘ਤਿਰੰਗਾ’, CP ਸਵਪਨ ਸ਼ਰਮਾ ਵੀ ਰਹੇ ਮੌਜੂਦ
ਸਾਬੂਦਾਣਾ ਹੈਲਦੀ ਚਾਟ ਬਣਾਉਣ ਲਈ ਸਭ ਤੋਂ ਪਹਿਲਾਂ ਭਿੱਜੇ ਹੋਏ ਸਾਬੂਦਾਣੇ ਨੂੰ ਛਾਨਣੀ ਵਿਚ ਪਾ ਕੇ ਚੰਗੀ ਤਰ੍ਹਾਂ ਇਸ ਦਾ ਪਾਣੀ ਕੱਢ ਲਓ ਤੇ ਆਲੂ ਦੇ ਛੋਟੇ-ਛੋਟੇ ਟੁਕੜੇ ਕੱਟ ਲਓ ਤੇ ਹੁਣ ਇਕ ਵੱਡਾ ਬਾਊਲ ਲੈਣਾ ਹੈ ਤੇ ਫਿਰ ਇਸ ਵਿਚ ਸਾਬੂਦਾਣਾ, ਆਲੂ, ਹਰੀ ਮਿਰਚ, ਹਰਾ ਧਨੀਆ ਤੇ ਮੂੰਗਫਲੀ ਨੂੰ ਮਿਕਸ ਕਰ ਦੇਣਾ ਹੈ ਤੇ ਫਿਰ ਸੇਂਧਾ ਨਮਕ, ਜੀਰਾ ਪਾਊਡਰ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੇ ਫਿਰ ਉਪਰੋਂ ਇਸ ਵਿਚ ਨਿੰਬੂ ਨਿਚੋੜ ਲੈਣਾ ਹੈ ਤੇ ਹੁਣ ਤੁਸੀਂ ਇਸ ਉਪਰ ਅਨਾਰ ਦੇ ਦਾਣੇ ਵੀ ਪਾ ਸਕਦੇ ਹੋ। ਹੁਣ ਤੁਹਾਡੀ ਸਾਬੂਦਾਣਾ ਹੈਲਦੀ ਚਾਟ ਬਣ ਕੇ ਤਿਆਰ ਹੈ।ਇਸ ਨੂੰ ਬਣਾਉਣ ਵਿਚ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ ਤੇ ਮੀਂਹ ਦੇ ਮੌਸਮ ਵਿਚ ਇਸ ਨੂੰ ਖਾਣਾ ਦਾ ਇਕ ਵੱਖਰਾ ਹੀ ਮਜ਼ਾ ਹੈ। ਇਹ ਤੁਹਾਡੀ ਸਿਹਤ ਨੂੰ ਕਾਫੀ ਹੱਦ ਤੱਕ ਸੁਧਾਰਦੀ ਹੈ। ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਨੂੰ ਇਹ ਕਾਫੀ ਪਸੰਦ ਆਉਂਦੀ ਹੈ।
ਵੀਡੀਓ ਲਈ ਕਲਿੱਕ ਕਰੋ -:
























