ਅੱਜ ਦੇ ਸਮੇਂ ਵਿਚ ਜ਼ਿਆਦਾਤਰ ਲੋਕ ਸਿਹਤ ਦਾ ਧਿਆਨ ਰੱਖਦੇ ਹੋਏ ਗ੍ਰੀਨ ਟੀ ਜ਼ਰੂਰ ਪੀਂਦੇ ਹਨ। ਇਸ ਨਾਲ ਭਾਰ ਘੱਟ ਕਰਨ ਵਿਚ ਮਦਦ ਤਾਂ ਮਿਲਦੀ ਹੈ ਤੇ ਨਾਲ ਹੀ ਸਰੀਰ ਵੀ ਤੰਦਰੁਸਤ ਰਹਿੰਦਾ ਹੈ। ਇਹ ਇਕ ਤਰ੍ਹਾਂ ਤੋਂ ਹੈਲਦੀ ਡ੍ਰਿੰਕ ਮੰਨਿਆ ਜਾਂਦਾ ਹੈ। ਇਹੀ ਵਜ੍ਹਾ ਹੈ ਕਿ ਬਹੁਤ ਸਾਰੇ ਲੋਕ ਦਿਨ ਦੀ ਸ਼ੁਰੂਆਤ ਗ੍ਰੀਨ ਟੀ ਨਾਲ ਕਰਨਾ ਪਸੰਦ ਕਰਦੇ ਹਨ। ਹਾਲਾਂਕਿ ਇਹ ਸੱਚ ਹੈ ਕਿ ਗ੍ਰੀਨ ਟੀਮ ਵਿਚ ਕਈ ਗੁਣ ਮੌਜੂਦ ਹੁੰਦੇ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਇਹ ਹਰ ਕਿਸੇ ਲਈ ਫਾਇਦੇਮੰਦ ਹੀ ਹੋਵੇ।
ਕੁਝ ਲੋਕਾਂ ਨੂੰ ਇਹ ਨੁਕਸਾਨ ਵੀ ਪਹੁੰਚਾ ਸਕਦੀ ਹੈ। ਅਕਸਰ ਲੋਕ ਬਿਨਾਂ ਸੋਚੇ-ਸਮਝੇ ਇਸ ਨੂੰ ਪੀਣਾ ਸ਼ੁਰੂ ਕਰ ਦਿਦੇ ਹਨ ਜਦੋਂ ਕਿ ਅਜਿਹਾ ਕਰਨਾ ਸਹੀ ਨਹੀਂ ਹੈ। ਅਸੀਂ ਅੱਜ ਤੁਹਾਨੂੰ ਦੱਸਾਂਗੇ ਕਿ ਗ੍ਰੀਨ ਟੀ ਕਿਸ ਲਈ ਫਾਇਦੇਮੰਦ ਨਹੀਂ ਹੁੰਦੀ ਹੈ।
ਡਾਇਜੈਸ਼ਨ ਕਮਜ਼ੋਰ ਹੋਣ ‘ਤੇ
ਜੇਕਰ ਤੁਹਾਨੂੰ ਕਬਜ਼, ਐਸੀਡਿਟੀ ਜਾਂ ਗੈਸ ਦੀ ਦਿੱਕਤ ਹੁੰਦੀ ਹੈ ਤਾਂ ਗ੍ਰੀਨ ਟੀ ਤੁਹਾਡੇ ਲਈ ਸਹੀ ਨਹੀਂ ਹੈ। ਇਸ ਵਿਚ ਟੈਨਿਨ ਨਾਂ ਦਾ ਤੱਤ ਪਾਇਆ ਜਾਂਦਾ ਹੈ ਜੋ ਪੇਟ ਵਿਚ ਐਸਿਡ ਵਧਾ ਦਿੰਦਾ ਹੈ। ਇਸ ਕਾਰਨ ਪੇਟ ਦਰਦ ਦੀ ਸਮੱਸਿਆ ਹੋ ਸਕਦੀ ਹੈ।
ਪ੍ਰੈਗਨੈਂਸੀ ਤੇ ਬ੍ਰੈਸਟ ਫੀਡਿੰਗ ਕਰਾਉਣ ‘ਤੇ
ਜੇਕਰ ਤੁਸੀਂ ਗਰਭਵਤੀ ਹੋ ਜਾਂ ਫਿਰ ਬ੍ਰੈਸਟ ਫੀਡਿੰਗ ਕਰਾਉਂਦੇ ਹੋ ਤਾਂ ਗ੍ਰੀਨ ਟੀ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਵਿਚ ਕੈਫੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਖਤਰਾ ਪੈਦਾ ਕਰ ਸਕਦੀ ਹੈ।
ਐਨੀਮੀਆ ਦੇ ਮਰੀਜ਼ਾਂ ਨੂੰ
ਐਨੀਮੀਆ ਨਾਲ ਜੂਝ ਰਹੇ ਲੋਕਾਂ ਨੂੰ ਗ੍ਰੀਨ ਟੀ ਨਹੀਂ ਪੀਣੀ ਚਾਹੀਦੀ। ਇਹ ਸਰੀਰ ਵਿਚ ਆਇਰਨ ਨੂੰ ਘੱਟ ਕਰ ਦਿੰਦੀ ਹੈ। ਦਿਨ ਵਿਚ ਦੋ ਕੱਪ ਤੋਂ ਵਧ ਗ੍ਰੀਨ ਟੀ ਪੀਓਗੇ ਤਾਂ ਤੁਹਾਡੀ ਸਮੱਸਿਆ ਵਧ ਸਕਦੀ ਹੈ।
ਐਂਗਜਾਇਟੀ ਹੋਣ ‘ਤੇ
ਜਿਨ੍ਹਾਂ ਨੂੰ ਐਂਗਜਾਇਟੀ ਦੀ ਸਮੱਸਿਆ ਹੈ ਉਨ੍ਹਾਂ ਨੂੰ ਗ੍ਰੀਨ ਟੀ ਨਹੀਂ ਪੀਣਾ ਚਾਹੀਦਾ। ਗ੍ਰੀਨ ਟੀ ਵਿਚ ਮੌਜੂਦ ਕੈਫੀ ਐਂਗਜਾਇਟੀ ਨੂੰ ਹੋਰ ਵੀ ਵਧਾਉਣ ਦਾ ਕੰਮ ਕਰਦਾ ਹੈ। ਇਸ ਨਾਲ ਦਿਲ ਦੀਆਂ ਧੜਕਨਾਂ ਤੇਜ਼ ਹੋ ਸਕਦੀਆਂ ਹਨ ਤੇ ਨਾਲ ਹੀ ਨੀਂਦ ਵਿਚ ਵੀ ਪ੍ਰੇਸ਼ਾਨੀ ਆਉਂਦੀ ਹੈ।
ਮਾਇਗ੍ਰੇਨ ਵਾਲੇ ਮਰੀਜ਼
ਸਿਰ ਦਰਦ ਜਾਂ ਮਾਇਗ੍ਰੇਨ ਦੀ ਦਿੱਕਤ ਹੋਣ ‘ਤੇ ਤੁਹਾਨੂ ਗ੍ਰੀਨ ਟੀ ਪੀਣ ਤੋਂ ਬਚਣਾ ਚਾਹੀਦਾ ਹੈ। ਇਸ ਵਿਚ ਮੌਜੂਦ ਕਾਫੀ ਮਾਈਗ੍ਰੇਨ ਨੂੰ ਵਧਾ ਸਕਦਾ ਹੈ। ਇਸ ਤੋਂ ਇਲਾਵਾ ਥਾਇਰਾਈਡ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੂੰ ਵੀ ਗ੍ਰੀਨ ਟੀ ਘੱਟ ਤੋਂ ਘੱਟ ਪੀਣੀ ਚਾਹੀਦੀ ਹੈ।
ਗ੍ਰੀਨ ਟੀ ਨੂੰ ਹਮੇਸ਼ਾ ਖਾਣਾ ਖਾਣ ਦੇ ਘੰਟੇ ਪਹਿਲਾਂ ਜਾਂ ਬਾਅਦ ਵਿਚ ਹੀ ਪੀਣੀ ਚਾਹੀਦੀ ਹੈ। ਇਸ ਦੇ ਨਾਲ ਹੀ ਕੋਸ਼ਿਸ਼ ਕਰੋ ਕਿ ਦਿਨ ਵਿਚ ਇਕ ਤੋਂ 2 ਕੱਪ ਹੀ ਗ੍ਰੀਨ ਟੀ ਪੀਓ। ਜੇਕਰ ਤੁਹਾਨੂੰ ਕੋਈ ਦਿੱਕਤ ਹੈ ਤਾਂ ਡਾਕਟਰ ਨੂੰ ਮਿਲਣਾ ਬੇਹਤਰ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
























