ਨਸ਼ਿਆਂ ਖਿਲਾਫ ਮੁਹਿੰਮ ਤਹਿਤ ਅੰਮ੍ਰਿਤਰ ਦਿਹਾਤੀ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪਿੰਡ ਰਣਗੜ੍ਹ ਵਿਚ ਪੁਲਿਸ ਤੇ ਸਥਾਨਕ ਪ੍ਰਸ਼ਾਸਨ ਨੇ ਮਿਲ ਕੇ ਨਸ਼ਾ ਤਸਕਰ ਦੀ ਨਾਜਾਇਜ਼ ਉਸਾਰੀ ਨੂੰ ਢਹਿ-ਢੇਰੀ ਕਰ ਦਿੱਤਾ।
ਰੂਰਲ ਐੱਸਐੱਸਪੀ ਮਨਿੰਦਰ ਸਿੰਘ ਮੁਤਾਬਕ ਨਸ਼ਾ ਤਸਕਰ ਜਨਕ ਸਿੰਘ ਅਟਾਰੀ ਬਾਰਡਰ ਕੋਲ ਸਥਿਤ ਪਿੰਡ ਰਣਗੜ੍ਹ ਦਾ ਵਾਸੀ ਹੈ। ਉਸ ‘ਤੇ ਪਹਿਲਾਂ ਤੋਂ ਹੀ ਤਿੰਨ ਅਪਰਾਧਿਕ ਮਾਮਲੇ ਦਰਜ ਹਨ ਜਦੋਂ ਕਿ ਉਸ ਦੇ ਪਰਿਵਾਰਾਂ ‘ਤੇ ਵੀ ਕੇਸ ਚੱਲ ਰਹੇ ਹਨ। ਹੁਣੇ ਜਿਹੇ ਪੰਜਾਬ ਡਰੱਗ ਪ੍ਰੀਵੈਂਸ਼ਨ ਵਿੰਗ ਤੋਂ ਸ਼ਿਕਾਇਕ ਮਿਲੀ ਸੀ ਕਿ ਉਹ ਕਾਲੇ ਧਨ ਦੀ ਵਰਤੋਂ ਕਰਕੇ ਸਰਕਾਰੀ ਜ਼ਮਾਨ ‘ਤੇ ਗੈਰ-ਕਾਨੂੰਨੀ ਉਸਾਰੀ ਕਰ ਰਿਹਾ ਹੈ।
ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਜਨਕ ਸਿੰਘ ਵੱਲੋਂ ਬਣਾਈਆਂ ਗਈਆਂ ਗੈਰ-ਕਾਨੂੰਨੀ ਉਸਾਰੀਆਂ ਨੂੰ ਢਾਹ ਦਿੱਤਾ। ਇਹ ਅੰਮ੍ਰਿਤਸਰ ਵਿਚ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਹੈ। ਐੱਸਐੱਸਪੀ ਨੇ ਦੱਸਿਆ ਕਿ ਜਨਕ ਸਿੰਘ ਹੁਣੇ ਜਿਹੇ ਹੀ ਜੇਲ੍ਹ ਤੋਂ ਜ਼ਮਾਨਤ ‘ਤੇ ਬਾਹਰ ਆਇਆ ਸੀ ਪਰ ਉਸ ਨੇ ਫਿਰ ਕਾਲੇ ਧਨ ਨਾਲ ਮਕਾਨ ਬਣਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਇੰਨੀ ਜਾਇਦਾਦ ਮਿਹਨਤ-ਮਜ਼ਦੂਰੀ ਨਾਲ ਸੰਭਵ ਨਹੀਂ ਹੈ।
ਇਹ ਵੀ ਪੜ੍ਹੋ : ‘ਤੁਸੀਂ ਭਾਰਤੀ ਹੋ ਇਸ ਲਈ ਭਾਰਤ ‘ਚ ਬਣਿਆ ਸਾਮਾਨ ਹੀ ਖਰੀਦੋ’-PM ਮੋਦੀ ਦੀ ਲੋਕਾਂ ਨੂੰ ਅਪੀਲ
ਐੱਸਐੱਸਪੀ ਮਨਿੰਦਰ ਸਿੰਘ ਨੇ ਕਿਹਾ ਕਿ ਜੋ ਵੀ ਨਸ਼ੇ ਦਾ ਕਾਰੋਬਾਰ ਕਰੇਗਾ, ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਨਾਲ ਹੀਉਨ੍ਹਾਂ ਨੇ ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਨਸ਼ੇ ਦੇ ਕਾਰੋਬਾਰ ਤੋਂ ਦੂਰ ਰਹੋ। ਮਿਹਨਤ ਕਰੋ, ਚੰਗਾ ਕੰਮ ਕਰੋ ਤੇ ਆਪਣੇ ਪਰਿਵਾਰ ਤੇ ਪੰਜਾਬ ਦਾ ਨਾਂ ਰੌਸ਼ਨ ਕਰੋ। ਇਹ ਗੁਰੂਆਂ ਤੇ ਪੀਰਾਂ ਦੀ ਧਰਤੀ ਹੈ, ਇਸ ਨੂੰ ਬਦਨਾਮ ਨਾ ਕਰੋ।
ਵੀਡੀਓ ਲਈ ਕਲਿੱਕ ਕਰੋ -:
























