ਮੁੱਖ ਚੋਣ ਕਮਿਸ਼ਨਰ (CEC) ਗਿਆਨੇਸ਼ ਕੁਮਾਰ ਨੇ ਕਾਂਗਰਸ ਸਾਂਸਦ ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਦੇ ਹੋਏ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਰਾਹੁਲ ਗਾਂਧੀ ਦਾ ਨਾਂ ਲਏ ਬਗੈਰ ਕਿਹਾ ਕਿ ਉਨ੍ਹਾਂ ਨੇ ਚੋਣ ਕਮਿਸ਼ਨ ਤੇ ਵੋਟਰ ਸੂਚੀ ਨੂੰ ਲੈ ਕੇ ਜੋ ਇਲਜ਼ਾਮ ਲਗਾਏ ਹਨ, ਉਹ ਬਿਲਕੁਲ ਗਲਤ ਤੇ ਨਿਰਾਧਾਰ ਹਨ। ਜੇਕਰ ਉਨ੍ਹਾਂ ਕੋਲ ਆਪਣੇ ਦਾਅਵੇ ਦਾ ਸਬੂਤ ਹੈ ਤਾਂ ਉਨ੍ਹਾਂ ਨੇ 7 ਦਿਨਾਂ ਦੇ ਅੰਦਰ ਹਲਫਨਾਮਾ ਦੇਣਾ ਹੋਵੇਗਾ ਨਹੀਂ ਤਾਂ ਉੁਨ੍ਹਾਂ ਨੂੰ ਪੂਰੇ ਦੇਸ਼ ਤੋਂ ਮਾਫੀ ਮੰਗਣੀ ਹੋਵੇਗੀ।
ਉਨ੍ਹਾਂ ਕਿਹਾ ਕਿ ਵੋਟਰ ਸੂਚੀ ਨੂੰ ਸ਼ੁੱਧ ਕਰਨਾ ਇਕ ਸਾਂਝੀ ਜ਼ਿੰਮੇਵਾਰੀ ਹੈ ਪਰ ਬਿਹਾਰ ਵਿਚ ਕਿਉਂਕਿ ਸਾਡੇ ਬੂਥ ਲੈਵਲ ਅਧਿਕਾਰੀਆਂ ਨੇ ਬੂਥ ਲੈਵਲ ਏਜੰਟਾਂ ਦੇ ਸਿਆਸੀ ਪਾਰਟੀਆਂ ਨਾਲ ਮਿਲ ਕੇ ਕੰਮ ਕੀਤਾ। ਮੁੱਖ ਚੋਣ ਕਮਿਸ਼ਨ ਨੇ ਕਿਹਾ ਕਿ ਪੀਪੀਟੀ ਦਿਖਾ ਕੇ ਜਿਸ ਵਿਚ ਚੋਣ ਕਮਿਸ਼ਨ ਦੇ ਅੰਕੜੇ ਨਹੀਂ ਹਨ, ਗਲਤ ਤਰੀਕੇ ਨਾਲ ਵਿਸ਼ਲੇਸ਼ਣ ਕਰਨਾ ਤੇ ਇਹ ਕਹਿਣਾ ਕਿ ਕਿਸੇ ਮਹਿਲਾ ਨੇ ਦੋ ਵਾਰ ਵੋਟ ਪਾਈ ਹੈ, ਇਹ ਬੇਹੱਦ ਗੰਭੀਰ ਦੋਸ਼ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬਿਨਾਂ ਹਲਫਨਾਮੇ ਦੇ ਅਜਿਹੇ ਦੋਸ਼ਾਂ ‘ਤੇ ਚੋਣ ਕਮਿਸ਼ਨ ਕਾਰਵਾਈ ਨਹੀਂ ਕਰ ਸਕਦਾ ਕਿਉਂਕਿ ਇਹ ਸੰਵਿਧਾਨ ਤੇ ਚੋਣ ਕਮਿਸ਼ਨ ਦੋਵਾਂ ਦੇ ਵਿਰੁੱਧ ਹੋਵੇਗਾ।
ਇਹ ਵੀ ਪੜ੍ਹੋ : ਚੋਣ ਕਮਿਸ਼ਨ ਦੀ ਪ੍ਰੈੱਸ ਕਾਨਫਰੰਸ ‘ਚ EC ਦੀ ਦੋ-ਟੁਕ-‘ਵੋਟ ਚੋਰੀ ਵਰਗੇ ਸ਼ਬਦਾਂ ਦਾ ਇਸਤੇਮਾਲ ਸੰਵਿਧਾਨ ਦਾ ਅਪਮਾਨ’
ਰਾਹੁਲ ਗਾਂਧੀ ਦਾ ਨਾਂ ਲਏ ਬਗੈਰ ਉਨ੍ਹਾਂ ਕਿਹਾ ਕਿ ਮੇਰੇ ਸਾਡੇ ਵੋਟਰਾਂ ਨੂੰ ਅਪਰਾਧੀ ਬਣਾਉਣਾ ਤੇ ਚੋਣ ਕਮਿਸ਼ਨ ਸ਼ਾਂਤ ਰਹੇ, ਇਹ ਸੰਭਵ ਨਹੀਂ ਹੈ। ਹਲਫਨਾਮਾ ਦੇਣਾ ਹੋਵੇਗਾ, ਜਾਂ ਦੇਸ਼ ਤੋਂ ਮਾਫੀ ਮੰਗਣੀ ਹੋਵੇਗੀ, ਤੀਜਾ ਬਦਲ ਨਹੀਂ ਹੈ। ਜੇਕਰ 7 ਦਿਨ ਵਿਚ ਹਲਫਨਾਮਾ ਨਹੀਂ ਮਿਲਿਆ ਤਾਂ ਇਸ ਦਾ ਮਤਲਬ ਇਹ ਹੈ ਕਿ ਸਾਰੇ ਦੋਸ਼ ਨਿਰਾਧਾਰ ਹਨ। ਸਾਡੇ ਵੋਟਰਾਂ ਨੂੰ ਇਹ ਕਹਿਣਾ ਕਿ ਉਹ ਫਰਜ਼ੀ ਹਨ, ਜੋ ਵੀ ਇਹ ਗੱਲ ਕਹਿ ਰਿਹਾ ਹੈ, ਉਸ ਨੂੰ ਮਾਫੀ ਮੰਗਣੀ ਚਾਹੀਦੀ ਹੈ।ਉੁਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਇਹ ਸਵਾਲ ਜੋ ਆਇਆ ਸੀ ਟ੍ਰਸਟ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਜਿਥੋਂ ਤੱਕ ਵੋਟਰਾਂ ਦੀ ਗੱਲ ਹੈ, ਭਾਰਤ ਵਿਚ 60 ਫੀਸਦੀ ਤੋਂ ਵੱਧ ਵੋਟਿੰਗ ਹੁੰਦੀ ਹੈ ਜਿਸ ਲਈ ਦੁਨੀਆ ਦੇ ਵੱਡੇ-ਵੱਡੇ ਜਨਤੰਤਰ ਸੋਚ ਵੀ ਨਹੀਂ ਸਕਦੇ। ਦੁਨੀਆ ਦੀ ਸਭ ਤੋਂ ਵੱਡੀ ਵੋਟਰ ਸੂਚੀ ਸਾਡੇ ਕੋਲ ਹੈ ਲਗਭਗ 90-100 ਕਰੋੜ ਦੇ ਵਿਚ। ਸਭ ਤੋਂ ਵੱਡੀ ਵੋਟਰ ਲਿਸਟ, ਸਭ ਤੋਂ ਵੱਡੀ ਚੋਣ ਮੁਲਾਜ਼ਮਾਂ ਦੀ ਫੌਜ, ਸਭ ਤੋਂ ਵੱਧ ਵੋਟ ਕਰਨ ਵਾਲੇ ਲੋਕਾਂ ਦੀ ਗਿਣਤੀ ਤੇ ਇਨ੍ਹਾਂ ਸਾਰਿਆਂ ਦੇ ਸਾਹਮਣੇ, ਸਾਰੀ ਮੀਡੀਆ ਸਾਹਮਣੇ ਇਹ ਕਹਿਣਾ ਕਿ ਜੇਕਰ ਵੋਟਰ ਸੂਚੀ ਵਿਚ ਤੁਹਾਡਾ ਨਾਂ ਇਕ ਵਾਰ ਹੈ ਤੇ ਤੁਸੀਂ ਦੋ ਵਾਰ ਮਤਦਾਨ ਕੀਤਾ ਹੋਵੇਗਾ, ਕਾਨੂੰਨੀ ਅਪਰਾ ਕੀਤਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
























