ਮੋਗਾ ਦੇ ਪਿੰਡ ਚੁੱਗਾ ਖੁਰਦ ਦੀ ਮਹਿਲਾ ਸਰਪੰਚ ਖਿਲਾਫ ਵੱਡਾ ਐਕਸ਼ਨ ਲਿਆ ਗਿਆ ਹੈ। ਮਹਿਲਾ ਸਰਪੰਚ ਕੁਲਦੀਪ ਕੌਰ ਨੂੰ ਸਰਪੰਚ ਦੇ ਅਹੁਦੇ ਤੋਂ ਹਟਾਇਆ ਗਿਆ ਹੈ। ਇਹ ਐਕਸ਼ਨ ਚੋਣਾਂ ‘ਚ ਫਰਜ਼ੀਵਾੜੇ ਦੇ ਮਾਮਲੇ ‘ਚ ਲਿਆ ਗਿਆ ਹੈ। ਕੁਲਦੀਪ ਕੌਰ ‘ਤੇ ਫਰਜ਼ੀ ਡਾਕੂਮੈਂਟਸ ਨਾਲ ਨਾਮਜ਼ਦਗੀ ਭਰਨ ਦੇ ਇਲਜ਼ਾਮ ਲੱਗੇ ਸਨ।
ਇਹ ਵੀ ਪੜ੍ਹੋ : ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 23 IAS ਅਧਿਕਾਰੀਆਂ ਸਣੇ 31 ਦੇ ਹੋਏ ਤਬਾਦਲੇ, ਦੇਖੋ ਲਿਸਟ
ਦੱਸ ਦੇਈਏ ਕਿ ਪੁਲਿਸ ਪਹਿਲਾਂ ਹੀ ਕੁਲਦੀਪ ਕੌਰ ਸਣੇ 6 ‘ਤੇ ਦਰਜ ਮਾਮਲਾ ਕਰ ਚੁਕੀ ਹੈ । ਉਨ੍ਹਾਂ ਖਿਲਾਫ ਇਹ ਮਾਮਲਾ ਅਪ੍ਰੈਲ ਵਿਚ ਦਰਜ ਕੀਤੇ ਗਏ। ਹੁਣ ਇਹ ਕਾਰਵਾਈ ਵਿਰੋਧੀ ਉਮੀਦਵਾਰ ਜਸਵਿੰਦਰ ਕੌਰ ਦੇ ਪਤੀ ਦੀ ਸ਼ਿਕਾਇਤ ‘ਤੇ ਕੀਤੀ ਗਈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਕਿ ਕੁਲਦੀਪ ਕੌਰ ਨੇ 2024 ‘ਚ ਵਿਦੇਸ਼ ਤੋਂ ਆ ਕੇ ਸਰਪੰਚੀ ਚੋਣ ਜਿੱਤੀ ਸੀ, ਜਦੋਂ ਕਿ ਚੋਣਾਂ ਦੌਰਾਨ ਕੁਲਦੀਪ ਕੌਰ ਪੰਜਾਬ ਚ ਨਹੀਂ ਸੀ।
ਵੀਡੀਓ ਲਈ ਕਲਿੱਕ ਕਰੋ -:
























