ਭਾਜਪਾ ਦੇ ਸੀਨੀਅਰ ਨੇਤਾ ਤੇ ਸਾਬਕਾ ਸਾਂਸਦ ਸੁਸ਼ੀਲ ਕੁਮਾਰ ਰਿੰਕੂ ਦੀ ਮੰਗ ‘ਤੇ ਰੇਲਵ ਨੇ ਦਿੱਲੀ-ਕਟੜਾ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਜਲੰਧਰ ਕੈਂਟ ਸਟੇਸ਼ਨ ‘ਤੇ ਵੀ ਰੋਕਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਰੇਲਵੇ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ। ਇਸ ਨੂੰ ਲੈ ਕੇ ਸਾਬਕਾ ਸਾਂਸਦ ਸੁਸ਼ੀਲ ਕੁਮਾਰ ਰਿੰਕੂ ਰੇਲਵੇ ਮੰਤਰੀ ਅਸ਼ਵਨੀ ਵੈਸ਼ਣਵ ਨਾਲ ਮਿਲੇ ਸਨ। ਇਸ ਦੇ ਬਾਅਦ ਇਹ ਫੈਸਲਾ ਲਿਆ ਗਿਆ।
ਰਿੰਕੂ ਨੇ ਕਿਹਾ ਕਿ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨਾਲ ਮੁਲਾਕਾਤ ਕਰਕੇ ਇਕ ਮੰਗ ਪੱਤਰ ਸੌਂਪਿਆ ਸੀ ਜਿਸ ਵਿਚ ਦਿੱਲੀ-ਕਟੜਾ ਵੰਦੇ ਭਾਰਤ ਐਕਸਪ੍ਰੈੱਸ ਨੂੰ ਜਲੰਧਰ ਕੈਂਟ ‘ਤੇ ਰੁਕਵਾਉਣ ਦੀ ਅਪੀਲ ਕੀਤੀ ਸੀ। ਲੰਬੇ ਸਮੇਂ ਤੋਂ ਜਲੰਧਰ, ਹੁਸ਼ਿਆਰਪੁਰ, ਨਕੋਦਰ, ਕਪੂਰਥਲਾ ਸਣੇ ਆਸ-ਪਾਸ ਦੇ ਜ਼ਿਲ੍ਹਿਆਂ ਦੇ ਸ਼ਰਧਾਲੂ ਇਹ ਮੰਗ ਕਰ ਰਹੇ ਸਨ ਕਿ ਉਨ੍ਹਾਂ ਨੂੰ ਸ਼੍ਰੀ ਮਾਤਾ ਵੈਸ਼ਣੋ ਦੇਵੀ ਜਾਣ ਲਈ ਵੰਦੇ ਭਾਰਤ ਟ੍ਰੇਨ ਦਾ ਸਿੱਧਾ ਫਾਇਦਾ ਮਿਲ ਸਕੇ।
ਰੇਲਵੇ ਵੱਲੋਂ ਜਾਰੀ ਪੱਤਰ ਮੁਤਾਬਕ ਹੁਣ ਟ੍ਰੇਨ ਨੰਬਰ 22439 ਹੁਣ ਜਲੰਧਰ ਕੈਂਟ ਸਟੇਸ਼ਨ ‘ਤੇ ਸਵੇਰੇ 10.04 ਵਜੇ ਪਹੁੰਚੇਗੀ ਤੇ 10.06 ਵਜੇ ਰਵਾਨਾ ਹੋਵੇਗੀ। ਦੂਜੇ ਪਾਸੇ ਟ੍ਰੇਨ ਨੰਬਰ 22440 (ਕਟੜਾ ਤੋਂ ਨਵੀਂ ਦਿੱਲੀ) ਸ਼ਾਮ 6.51 ਵਜੇ ਜਲੰਧਰ ਕੈਂਟ ਪਹੁੰਚੇਗੀ ਤੇ 6.53 ਵਜੇ ਰਵਾਨਾ ਹੋਵੇਗੀ।
ਇਹ ਵੀ ਪੜ੍ਹੋ : CM ਮਾਨ ਨੇ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ, ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਕੀਤੇ ਜਾਰੀ
ਇਸ ਫੈਸਲੇ ਨਾਲ ਜਲੰਧਰ ਤੇ ਆਸ-ਪਾਸ ਦੇ ਯਾਤਰੀਆਂ ਤੇ ਸ਼ਰਧਾਲੂਆਂ ਨੂੰ ਰਾਹਤ ਮਿਲੇਗੀ।ਹੁਣ ਉਨ੍ਹਾਂ ਨੂੰ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ ਲਈ ਨਾ ਤਾਂ ਵਾਧੂ ਸਮਾਂ ਦੇਣਾ ਪਵੇਗਾ ਤੇ ਨਾ ਹੀ ਟ੍ਰੇਨ ਬਦਲਣ ਦੀ ਦਿੱਕਤ ਆਏਗੀ। ਤੀਰਥ ਯਾਤਰੀਆਂ ਦੀ ਯਾਰਾ ਹੋਰ ਵੀ ਆਰਾਮਦਾਇਕ ਹੋ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























