ਸ੍ਰੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਪਾਨੀਪਤ ਹਰਿਆਣਾ ਵਾਪਸ ਪਰਤ ਰਹੇ ਕਾਰ ਸਵਾਰ ਚਾਰ ਮੈਂਬਰ ਗੁਰਾਇਆ ਵਿਖੇ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਸਬੰਧੀ ਸੜਕ ਸੁਰੱਖਿਆ ਫੋਰਸ ਦੇ ਏਐਸਆਈ ਸਰਬਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਗੱਡੀ ਹਾਈਵੇ ‘ਤੇ ਪਲਟ ਗਈ ਹੈ।
ਜਿਸ ਤੋਂ ਬਾਅਦ ਮੌਕੇ ਤੇ ਆ ਕੇ ਦੇਖਿਆ ਤਾਂ ਕਾਰ ਸਵਾਰ ਇੱਕ ਨੌਜਵਾਨ ਦੇ ਮਾਮੂਲੀ ਸੱਟਾਂ ਆਈਆਂ ਸਨ ਜਦਕਿ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਉਨ੍ਹਾਂ ਦੱਸਿਆ ਕਿ ਕਾਰ ਸਵਾਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਮੱਥਾ ਟੇਕ ਕੇ ਵਾਪਸ ਪਾਣੀਪਤ ਹਰਿਆਣਾ ਪਰਤ ਰਹੇ ਸਨ ਤੇ ਕਾਰ ਸਵਾਰਾਂ ਮੁਤਾਬਕ ਕੋਈ ਵਾਹਨ ਉਨ੍ਹਾਂ ਨੂੰ ਫੇਟ ਮਾਰ ਗਿਆ ਜਿਸ ਕਾਰਨ ਉਨ੍ਹਾਂ ਦੀ ਕਾਰ ਪਲਟ ਗਈ ਤੇ ਹਾਦਸੇ ਦਾ ਸ਼ਿਕਾਰ ਹੋ ਗਈ।
ਵੀਡੀਓ ਲਈ ਕਲਿੱਕ ਕਰੋ -:
























