ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਦਿੱਤੀ ਗਈ Z ਪਲੱਸ ਸਕਿਓਰਿਟੀ ਨੂੰ ਹਟਾ ਲਿਆ ਗਿਆ। 4 ਦਿਨ ਪਹਿਲਾਂ ਉਨ੍ਹਾਂ ‘ਤੇ ਹਮਲੇ ਦੇ ਬਾਅਦ ਇਹ ਸਕਿਓਰਿਟੀ ਦਿੱਤੀ ਗਈ ਸੀ। ਇਹ ਫੈਸਲਾ ਵਾਪਸ ਕਿਉਂ ਲਿਆ ਗਿਆ ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹੁਣ ਫਿਰ ਤੋਂ ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਦਿੱਲੀ ਪੁਲਿਸ ਨੂੰ ਸੌਂਪੀ ਗਈ ਹੈ।
ਦੂਜੇ ਪਾਸੇ CM ਰੇਖਾ ‘ਤੇ ਹਮਲੇ ਦੇ ਮਾਮਲੇ ਵਿਚ ਐਤਵਾਰ ਨੂੰ ਦੂਜੀ ਗ੍ਰਿਫਤਾਰੀ ਹੋਈ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਰਾਜੇਸ਼ਭਾਈ ਖੀਮਜੀਭਾਈ ਸਕਰੀਆ ਦੇ ਸਹਿਯੋਗੀ ਤਹਿਸੀਨ ਸਈਅਦ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਸਿੱਖ ਜਗਤ ਨੂੰ ਪਿਆ ਵੱਡਾ ਘਾਟਾ, ਰਾੜਾ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਜੀ ਨੇ ਤਿਆਗਿਆ ਸਰੀਰ
ਦਿੱਲੀ ਸੀਐੱਮ ਰਿਹਾਇਸ਼ ਵਿਚ 20 ਅਗਸਤ ਦੀ ਸਵੇਰੇ ਜਨ ਸੁਣਵਾਈ ਦੌਰਾਨ ਰੇਖਾ ਗੁਪਤਾ ‘ਤੇ ਹਮਲਾ ਹੋਇਆ ਸੀ। ਸ਼ਿਕਾਇਤਕਰਤਾ ਬਣ ਕੇ ਪਹੁੰਚੇ ਰਾਜੇਸ਼ ਨੇ ਸੀਐੱਮ ਨੂੰ ਕਾਗਜ਼ ਦਿੰਦੇ ਸਮੇਂ ਉਨ੍ਹਾਂ ਦਾ ਹੱਥ ਖਿੱਚਿਆ ਸੀ। ਹਮਲੇ ਵਿਚ ਰੇਖਾ ਦੇ ਹੱਥ-ਮੋਢੇ ਤੇ ਸਿਰ ‘ਤੇ ਸੱਟਾਂ ਲੱਗੀਆਂ ਸਨ। ਸੀਐੱਮ ‘ਤੇ ਹਮਲੇ ਦੇ ਮਾਮੇਲ ਵਿਚ ਪੁਲਿਸ ਉਨ੍ਹਾਂ 10 ਲੋਕਾਂ ‘ਤੇ ਨਜ਼ਰ ਰੱਖ ਰਹੀ ਹੈ ਜੋ ਕਾਲ ਤੇ ਚੈਟ ਜ਼ਰੀਏ ਮੁਲਜਮ਼ ਰਾਜੇਸ਼ਭਾਈ ਦੇ ਸੰਪਰਕ ਵਿਚ ਸਨ। ਪੁਲਿਸ ਦੀ ਇਕ ਟੀਮ ਰਾਜਕੋਟ ਵਿਚ ਉਨ੍ਹਾਂ 5 ਹੋਰ ਲੋਕਾਂ ਦੇ ਬਿਆਨ ਦਰਜ ਕਰਨ ਦੀ ਤਿਆਰੀ ਵਿਚ ਹੈ ਜਿਨ੍ਹਾਂ ਦਾ ਡਾਟਾ ਮੁਲਜ਼ਮ ਤੇ ਮੋਬਾਈਲ ਤੋਂ ਲਿਆ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
























