ਲੁਧਿਆਣਾ ਸਥਿਤ ਸ੍ਰੀ ਗੁਰੂਦੁਆਰਾ ਸਾਹਿਬ ਵਿੱਚ ਬੇਅਦਬੀ ਦੀ ਇੱਕ ਘਟਨਾ ਸਾਹਮਣੇ ਆਈ ਹੈ। ਇੱਕ ਔਰਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਆਪਣੇ ਕੱਪੜੇ ਉਤਾਰ ਦਿੱਤੇ। ਉੱਥੇ ਅਰਦਾਸ ਕਰਨ ਆਏ ਲੋਕਾਂ ਨੇ ਉਸ ਨੂੰ ਕਿਸੇ ਤਰ੍ਹਾਂ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਇੱਕ ਨਾ ਸੁਣੀ ਅਤੇ ਹੰਗਾਮਾ ਕਰਦੀ ਰਹੀ।
ਇਸ ਤੋਂ ਬਾਅਦ ਸੰਗਤ ਮੌਕੇ ‘ਤੇ ਗਈ ਅਤੇ ਔਰਤ ਨੂੰ ਕਾਬੂ ਕਰ ਲਿਆ। ਔਰਤ ਨੇ ਇਹ ਹਰਕਤ ਆਪਣੇ ਪਤੀ ਦੇ ਸਾਹਮਣੇ ਕੀਤਾ। ਇਹ ਘਟਨਾ ਸ੍ਰੀ ਗੁਰੂਦੁਆਰਾ ਸਾਹਿਬ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ।
ਇਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿੱਖ ਜਥੇਬੰਦੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਮਾਮਲੇ ਸਬੰਧੀ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਪੁਲਿਸ ਨੇ ਬੇਅਦਬੀ ਕਰਨ ਵਾਲੀ ਬੀਬੀ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਜਥੇਦਾਰ ਜਸਵੰਤ ਸਿੰਘ ਚੀਮਾ ਦੀ ਸ਼ਿਕਾਇਤ ‘ਤੇ ਸਾਹਨੇਵਾਲ ਥਾਣੇ ਦੀ ਪੁਲਿਸ ਨੇ ਦੋਸ਼ੀ ਔਰਤ ਵਿਰੁੱਧ ਧਾਰਾ 298 ਬੀਐਨਐਸ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਦਿੱਲੀ CM ਰੇਖਾ ਗੁਪਤਾ ਦੀ Z+ ਸਕਿਓਰਿਟੀ ਲਈ ਗਈ ਵਾਪਸ, ਹੁਣ ਦਿੱਲੀ ਪੁਲਿਸ ਹੀ ਦੇਵੇਗੀ ਸੁਰੱਖਿਆ
ਪੁਲਿਸ ਦਾ ਕਹਿਣਾ ਹੈ ਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਔਰਤ ਨੇ ਅਜਿਹਾ ਕਿਉਂ ਕੀਤਾ। ਸ਼ੁਰੂਆਤੀ ਜਾਂਚ ਸਾਹਮਣੇ ਆਇਆ ਹੈ ਕਿ ਸ੍ਰੀ ਗੁਰੂਦੁਆਰਾ ਸਾਹਿਬ ਦੀਆਂ ਚਾਬੀਆਂ ਗੁੰਮ ਹੋ ਗਈਆਂ ਸਨ। ਸ੍ਰੀ ਗੁਰੂਦੁਆਰਾ ਸਾਹਿਬ ਦੀ ਕਮੇਟੀ ਨੂੰ ਸ਼ੱਕ ਸੀ ਕਿ ਔਰਤ ਨੇ ਚਾਬੀਆਂ ਚੋਰੀ ਕੀਤੀਆਂ ਹੋ ਸਕਦੀਆਂ ਹਨ। ਉਸ ਨੂੰ ਇਸੇ ਕਾਰਨ ਕਰਕੇ ਸ਼੍ਰੀ ਗੁਰੂਦੁਆਰਾ ਸਾਹਿਬ ਬੁਲਾਇਆ ਗਿਆ ਸੀ। ਜਦੋਂ ਉੱਥੇ ਮੌਜੂਦ ਕੁਝ ਔਰਤਾਂ ਨੇ ਔਰਤ ਦੀ ਤਲਾਸ਼ੀ ਲੈਣ ਲਈ ਕਿਹਾ ਤਾਂ ਉਹ ਅਚਾਨਕ ਗੁੱਸੇ ਵਿੱਚ ਆ ਗਈ ਅਤੇ ਇਹ ਸ਼ਰਮਨਾਕ ਹਰਕਤ ਕੀਤੀ। ਫਿਲਹਾਲ ਪੁਲਿਸ ਔਰਤ ਦੀ ਭਾਲ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























