ਵੈਸ਼ਨੋ ਦੇਵੀ ਧਾਮ ‘ਤੇ ਮੰਗਲਵਾਰ ਨੂੰ ਅਰਧਕੁਮਾਰੀ ਮੰਦਰ ਦੇ ਕੋਲ ਲੈਂਡਸਲਾਈਡ ਵਿਚ ਮ੍ਰਿਤਕਾਂ ਦਾ ਅੰਕੜਾ 31 ਹੋ ਗਿਆ ਹੈ। ਹਾਦਸਾ ਮੰਗਲਵਾਰ ਨੂੰ ਦੁਪਹਿਰ 3 ਵਜੇ ਵੈਸ਼ਨੋ ਦੇਵੀ ਦੇ ਪੁਰਾਣੇ ਟ੍ਰੈਕ ਇੰਦਰਪ੍ਰਸਥ ਕੋਲ ਹੋਇਆ।
ਬੀਤੀ ਦੇਰ ਰਾਤ ਤੱਕ 7 ਲੋਕਾਂ ਦੇ ਮਰਨ ਦੀ ਖਬਰ ਸੀ ਪਰ ਸਵੇਰੇ ਅੰਕੜਾ ਵਧ ਗਿਆ। ਪ੍ਰਸ਼ਾਸਨ ਮੁਤਾਬਕ ਮ੍ਰਿਤਕਾਂ ਦੀ ਗਿਣਤੀ ਹੋਰ ਵਧ ਸਕਦੀ ਹੈ। ਫਿਲਹਾਲ ਇਸ ਇਲਾਕੇ ਵਿਚ ਭਾਰੀ ਮੀਂਹ ਕਰਕੇ ਵੈਸ਼ਨੋ ਦੇਵੀ ਯਾਤਰਾ ਮੁਲਤਵੀ ਕਰ ਦਿੱਤੀ ਗਈ ਹੈ।
ਜੰਮੂ ਸ਼ਹਿਰ ਵਿਚ 24 ਘੰਟੇ ਤੋਂ ਵੀ ਘੱਟ’ 250 ਮਿਲੀਮੀਟਰ ਤੋਂ ਵੱਧ ਮੀਂਹ ਪਿਆ। ਇਸ ਨਾਲ ਕਈ ਥਾਵਾਂ ‘ਤੇ ਹੜ੍ਹ ਵਰਗੇ ਹਾਲਾਤ ਹਨ। ਘਰਾਂ ਤੇ ਖੇਤਾਂ ਵਿਚ ਪਾਣੀ ਭਰ ਗਿਆ ਹੈ।
ਇਹ ਵੀ ਪੜ੍ਹੋ : ਸੁਲਤਾਨਪੁਰ ਲੋਧੀ ‘ਚ ਆਟਾ ਚੱਕੀ ਦੀ ਡਿੱ/ਗੀ ਛੱਤ, ਅੰਦਰ ਕੰਮ ਕਰ ਹੇ ਮਾਂ-ਪੁੱਤ ਮਲਬੇ ਹੇਠਾਂ ਦੱ/ਬੇ
ਨਾਰਦਰਨ ਰੇਲਵੇ ਨੇ ਅੱਜ ਜੰਮੂ-ਕਟੜਾ ਤੋਂ ਚੱਲਣ ਵਾਲੀ ਤੇ ਇਥੇ ਰੁਕਣ ਵਾਲੀਆਂ 22 ਟ੍ਰੇਨਾਂ ਰੱਦ ਕੀਤੀਆਂ ਹਨ। ਇਸ ਤੋਂ ਇਲਾਵਾ 27 ਟ੍ਰੇਨਾਂ ਨੂੰ ਸ਼ਾਰਟ ਟਰਮੀਨੇਟ ਕੀਤਾ ਗਿਆ ਹੈ। ਹਾਲਾਂਕਿ ਕਟੜਾ ਸ਼੍ਰੀਨਗਰ ਦੇ ਵਿਚ ਟ੍ਰੇਨ ਸਰਵਿਸ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -:
























