ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਵਿਚ ਹਾਲਾਤ ਬਹੁਤ ਹੀ ਮੰਦਭਾਗੇ ਬਣੇ ਹੋਏ ਹਨ ਜਿਥੇ ਮੀਂਹ ਕਰਕੇ ਸੜਕ ਨਹਿਰ ਵਿਚ ਤਬਦੀਲ ਹੋ ਚੁੱਕੀ ਹੈ। ਇਥੇ ਹੈਲੀਕਾਪਟਰ ਰਾਹੀਂ ਲੋਕਾਂ ਦਾ ਰੈਸਕਿਊ ਕੀਤਾ ਜਾ ਰਿਹਾ ਹੈ। ਇਕ ਬਿਲਡਿੰਗ ‘ਤੇ ਲੋਕ ਫਸੇ ਹੋਏ ਸਨ ਤੇ ਭਾਰਤੀ ਫੌਜ ਦੇ ਹੈਲੀਕਾਪਟਰ ਦੀ ਲੈਂਡਿੰਗ ਘਰ ਦੀ ਛੱਤ ‘ਤੇ ਕਰਵਾਈ ਜਾਂਦੀ ਹੈ ਤੇ ਲੋਕਾਂ ਦਾ ਰੈਸਕਿਊ ਕੀਤਾ ਜਾਂਦਾ ਹੈ। ਦਰਅਸਲ ਭਾਰਤੀ ਫੌਜ ਨੇ 22 CRPF ਜਵਾਨਾਂ ਸਣੇ 3 ਲੋਕਾਂ ਦਾ ਰੈਸਕਿਊ ਕੀਤਾ ਹੈ ਜੋ ਕਿ ਮਾਧੋਪੁਰ ਹੈੱਡਵਰਕਸ ਨੇੜੇ ਫਸੇ ਹੋਏ ਸਨ।
ਦੱਸ ਦੇਈਏ ਲਗਾਤਾਰ ਦਰਿਆਵਾਂ ਵਿਚ ਪਾਣੀ ਵਧ ਰਿਹਾ ਹੈ ਉਸ ਕਰਕੇ ਲੋਕ ਕਾਫੀ ਚਿੰਤਤ ਹਨ। ਕਈ ਥਾਵਾਂ ‘ਤੇ ਸੜਕਾਂ ਟੁੱਟ ਚੁੱਕੀਆਂ ਹਨ ਤੇ ਖੇਤ ਦਰਿਆ ਬਣ ਚੁੱਕੇ ਹਨ। ਮਾਧੋਪੁਰ ਜਿਥੇ ਪਾਣੀ ਦਾ ਕਹਿਰ ਦੇਖਣ ਨੂੰ ਮਿਲਿਆ ਤੇ ਉਥੇ ਲੋਕਾਂ ਨੂੰ ਬਚਾਉਣ ਲਈ ਘਰ ਦੀ ਛੱਤ ‘ਤੇ ਹੈਲੀਕਾਪਟਰ ਦੀ ਲੈਂਡਿੰਗ ਕਰਵਾਈ ਗਈ। । ਰੈਸਕਿਊ ਦੇ ਬਾਅਦ ਸਾਰਾ ਘਰ ਢਹਿ-ਢੇਰੀ ਹੋ ਗਿਆ ਤੇ ਮਿੰਟਾਂ-ਸਕਿੰਟਾਂ ਵਿਚ ਪੂਰਾ ਘਰ ਤਬਾਹ ਹੋ ਗਿਆ। ਜੇ ਕਿਤੇ ਥੋੜ੍ਹੀ ਦੇਰ ਵੀ ਹੋ ਜਾਂਦੀ ਤਾਂ ਕਈ ਜਾਨਾਂ ਦਾ ਨੁਕਸਾਨ ਹੋ ਜਾਣਾ ਸੀ ਪਰ ਗਨੀਮਤ ਰਹੀ ਕਿ ਸਮਾਂ ਰਹਿੰਦਿਆਂ ਭਾਰਤੀ ਫੌਜ ਨੇ ਰੈਸਕਿਊ ਕਰਕੇ ਲੋਕਾਂ ਦੀ ਜਾਨ ਬਚਾ ਲਈ।
ਵੀਡੀਓ ਲਈ ਕਲਿੱਕ ਕਰੋ -:
























