ਤੁਸੀਂ ਵੀ ਦਿਨ ਭਰ ਥਕਾਵਟ ਮਹਿਸੂਸ ਕਰਦੇ ਹੋ? ਕੀ ਤੁਸੀਂ ਥੋੜ੍ਹਾ ਜਿਹਾ ਕੰਮ ਕਰਨ ਤੋਂ ਬਾਅਦ ਵੀ ਸਾਹ ਚੜ੍ਹ ਜਾਂਦਾ ਹੈ? ਜੇਕਰ ਇਨ੍ਹਾਂ ਸਵਾਲਾਂ ਦੇ ਜਵਾਬ ‘ਹਾਂ’ ਵਿੱਚ ਹਨ, ਤਾਂ ਆਓ ਤੁਹਾਨੂੰ ਦੱਸ ਦੇਈਏ ਕਿ ਇਸਦਾ ਹੱਲ ਅਸਲ ਵਿੱਚ ਤੁਹਾਡੀ ਰਸੋਈ ਵਿੱਚ ਲੁਕਿਆ ਹੋਇਆ ਹੈ। ਜੀ ਹਾਂ, ਅਸੀਂ ਮੁਨੱਕੇ ਮਤਲਬ ਕਾਲੀ ਸੌਗੀ ਬਾਰੇ ਗੱਲ ਕਰ ਰਹੇ ਹਾਂ! ਇਹ ਛੋਟੀ ਜਿਹੀ ਦਿਖਣ ਵਾਲੀ ਚੀਜ਼ ਤੁਹਾਡੇ ਸਰੀਰ ਨੂੰ ਅੰਦਰੋਂ ਮਜ਼ਬੂਤ ਬਣਾ ਸਕਦੀ ਹੈ। ਸਿਰਫ਼ ਇੱਕ ਮਹੀਨੇ ਲਈ ਹਰ ਰੋਜ਼ ਸਵੇਰੇ ਮੁਨੱਕੇ ਦਾ ਪਾਣੀ ਪੀਣ ਨਾਲ ਤੁਹਾਡੇ ਸਰੀਰ ਨੂੰ ਕਮਾਲ ਦੇ ਫਾਇਦੇ ਮਿਲ ਸਕਦੇ ਹਨ, ਆਓ ਜਾਣਦੇ ਹਾਂ ਇਨ੍ਹਾਂ ਬਾਰੇ-
ਖੂਨ ਦੀ ਕਮੀ ਹੋਵੇਗੀ ਦੂਰ
ਮੁਨੱਕਾ ਆਇਰਨ ਅਤੇ ਵਿਟਾਮਿਨ ਬੀ-ਕੰਪਲੈਕਸ ਨਾਲ ਭਰਪੂਰ ਹੁੰਦਾ ਹੈ। ਜੇ ਤੁਸੀਂ ਖੂਨੀ ਦੀ ਕਮੀ ਨਾਲ ਜੂਝ ਰਹੇ ਹੋ ਤਾਂ ਇਹ ਤੁਹਾਡੇ ਲਈ ਇੱਕ ਰਾਮਬਾਣ ਨੁਸਖਾ ਹੈ। ਹਰ ਰੋਜ਼ ਸਵੇਰੇ ਇਸ ਦਾ ਪਾਣੀ ਪੀਣ ਨਾਲ ਹੀਮੋਗਲੋਬਿਨ ਦਾ ਪੱਧਰ ਤੇਜ਼ੀ ਨਾਲ ਵਧਦਾ ਹੈ, ਜੋ ਕਮਜ਼ੋਰੀ ਅਤੇ ਥਕਾਵਟ ਨੂੰ ਦੂਰ ਕਰਦਾ ਹੈ।
![]()
ਦਿਲ ਦੀ ਸਿਹਤ ਲਈ ਗੁਣਕਾਰੀ
ਮੁਨੱਕੇ ਵਿੱਚ ਮੌਜੂਦ ਪੋਟਾਸ਼ੀਅਮ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਨਾਲ ਹੀ, ਇਸ ਵਿੱਚ ਫਾਈਬਰ ਹੁੰਦਾ ਹੈ ਜੋ ਸਰੀਰ ਵਿੱਚੋਂ ਮਾੜੇ ਕੋਲੈਸਟ੍ਰੋਲ ਨੂੰ ਦੂਰ ਕਰਦਾ ਹੈ। ਇਹ ਤੁਹਾਡੇ ਦਿਲ ਨੂੰ ਮਜ਼ਬੂਤ ਅਤੇ ਸਿਹਤਮੰਦ ਰੱਖਦਾ ਹੈ।
ਵਾਲ ਝੜਨੇ ਹੋਣਗੇ ਬੰਦ, ਸਕਿੱਨਚਮਕਦਾਰ ਹੋਵੇਗੀ
ਜੇ ਤੁਹਾਡੇ ਵਾਲ ਬਹੁਤ ਜ਼ਿਆਦਾ ਝੜ ਰਹੇ ਹਨ ਤਾਂ ਤੁਹਾਨੂੰ ਦੱਸ ਦੇਈਏ ਕਿ ਮੁਨੱਕੇ ਦਾ ਪਾਣੀ ਪੀਣ ਨਾਲ ਤੁਹਾਡੇ ਵਾਲਾਂ ਨੂੰ ਜ਼ਰੂਰੀ ਪੋਸ਼ਣ ਮਿਲਦਾ ਹੈ। ਇਹ ਨਾ ਸਿਰਫ਼ ਵਾਲਾਂ ਦਾ ਝੜਨਾ ਘਟਾਉਂਦਾ ਹੈ, ਸਗੋਂ ਉਨ੍ਹਾਂ ਨੂੰ ਚਮਕਦਾਰ ਅਤੇ ਸੰਘਣਾ ਵੀ ਬਣਾਉਂਦਾ ਹੈ। ਇਸ ਤੋਂ ਇਲਾਵਾ, ਇਸ ਵਿੱਚ ਮੌਜੂਦ ਐਂਟੀਆਕਸੀਡੈਂਟ ਤੁਹਾਡੀ ਸਕਿੱਨ ਨੂੰ ਫ੍ਰੀ ਰੈਡੀਕਲਸ ਤੋਂ ਬਚਾਉਂਦੇ ਹਨ, ਜੋ ਚਮੜੀ ਨੂੰ ਕੁਦਰਤੀ ਚਮਕ ਦਿੰਦੇ ਹਨ।
![]()
ਪਾਚਨ ਪ੍ਰਣਾਲੀ ਹੋਵੇਗੀ ਮਜ਼ਬੂਤ
ਜੇਕਰ ਤੁਹਾਨੂੰ ਕਬਜ਼ ਹੈ, ਤਾਂ ਇਹ ਪਾਣੀ ਤੁਹਾਡੇ ਲਈ ਵਰਦਾਨ ਸਾਬਤ ਹੋ ਸਕਦਾ ਹੈ। ਮੁਨੱਕੇ ਵਿੱਚ ਫਾਈਬਰ ਭਰਪੂਰ ਹੁੰਦਾ ਹੈ, ਜੋ ਪਾਚਨ ਪ੍ਰਣਾਲੀ ਨੂੰ ਸਿਹਤਮੰਦ ਰੱਖਦਾ ਹੈ ਅਤੇ ਪੇਟ ਨੂੰ ਸਾਫ਼ ਕਰਨ ਵਿੱਚ ਮਦਦ ਕਰਦਾ ਹੈ। ਇਹ ਤੁਹਾਡੇ ਅੰਤੜੀਆਂ ਦੀ ਸਿਹਤ ਨੂੰ ਸਿਹਤਮੰਦ ਰੱਖਦਾ ਹੈ।
ਹੱਡੀਆਂ ਨੂੰ ਮਿਲੇਗੀ ਨਵੀਂ ਤਾਕਤ
ਮੁਨੱਕੇ ਵਿੱਚ ਕੈਲਸ਼ੀਅਮ ਅਤੇ ਬੋਰੋਨ ਵਰਗੇ ਮਿਨਰਲਸ ਹੁੰਦੇ ਹਨ, ਜੋ ਹੱਡੀਆਂ ਨੂੰ ਮਜ਼ਬੂਤ ਕਰਨ ਲਈ ਬਹੁਤ ਜ਼ਰੂਰੀ ਹਨ। ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਓਸਟੀਓਪੋਰੋਸਿਸ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਜਾਂਦਾ ਹੈ।
ਇਹ ਵੀ ਪੜ੍ਹੋ : ਖੇਡ-ਖੇਡ ‘ਚ ਗਈ ਜਾਨ! ਦੋਸਤਾਂ ਨਾਲ ਖੇਡਦਿਆਂ ਪਿਸਤੌਲ ‘ਚੋਂ ਚੱਲੀ ਗੋਲੀ, 15 ਸਾਲਾਂ ਬੱਚੇ ਦੀ ਮੌਤ
ਆਓ ਜਾਣਦੇ ਹਾਂ ਕਿਵੇਂ ਬਣਾਈਏ ਮੁਨੱਕੇ ਦਾ ਪਾਣੀ-
ਇਹ ਪਾਣੀ ਬਣਾਉਣਾ ਬਹੁਤ ਸੌਕਾ ਹੈ। ਰਾਤ ਨੂੰ ਇੱਕ ਗਲਾਸ ਪਾਣੀ ਵਿੱਚ ਲਗਭਗ 10-15 ਮੁਨੱਕੇ ਭਿਓ ਦਿਓ। ਸਵੇਰੇ ਉੱਠਣ ਤੋਂ ਬਾਅਦ ਇਸ ਪਾਣੀ ਨੂੰ ਛਾਣ ਲਓ ਅਤੇ ਇਸ ਨੂੰ ਖਾਲੀ ਪੇਟ ਪੀਓ। ਜੇ ਤੁਸੀਂ ਚਾਹੋ, ਤਾਂ ਤੁਸੀਂ ਭਿੱਚੇ ਹੋਏ ਮੁਨੱਕੇ ਚਬਾ ਕੇ ਵੀ ਖਾ ਸਕਦੇ ਹੋ, ਜਿਸ ਨਾਲ ਇਸ ਦੇ ਫਾਇਦੇ ਦੁੱਗਣੇ ਹੋ ਜਾਣਗੇ।
ਵੀਡੀਓ ਲਈ ਕਲਿੱਕ ਕਰੋ -:

























