ਹਿਮਾਚਲ ਪ੍ਰਦੇਸ਼ ਵਿੱਚ ਹੋ ਰਹੀ ਭਾਰੀ ਬਾਰਿਸ਼ ਤੇ ਪਿੱਛੋਂ ਲਗਾਤਾਰ ਆ ਰਹੇ ਪਾਣੀ ਕਾਰਨ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਹੈ। ਪੌਂਗ ਡੈਮ ਵਿਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ 16 ਫੁੱਟ ਉੱਤੇ ਪਹੁੰਚ ਗਿਆ ਹੈ। 1396 ਫੁੱਟ ‘ਤੇ ਡੈਮ ‘ਚ ਪਾਣੀ ਦਾ ਲੈਵਲ ਚਲਿਆ ਗਿਆ ਹੈ।
ਡੈਮ ਦਾ ਪੱਧਰ ਵਧਣ ਕਾਰਨ ਬੀਬੀਐਮਬੀ ਪ੍ਰਸ਼ਾਸਨ ਨੇ ਡੈਮ ਤੋਂ ਹੋਰ ਪਾਣੀ ਛੱਡਣ ਦਾ ਸ਼ਡਿਊਲ ਜਾਰੀ ਕੀਤਾ ਹੈ। ਵੱਧ ਪਾਣੀ ਛੱਡੇ ਜਾਣ ਨਾਲ ਬਿਆਸ ਦਰਿਆ ਨੇੜਲੇ ਪਿੰਡਾਂ ਵਿੱਚ ਪਾਣੀ ਦੀ ਮਾਰ ਹੋਰ ਵੱਧ ਸਕਦੀ ਹੈ। ਦੱਸਣਯੋਗ ਹੈ ਕਿ BBMB ਵੱਲੋਂ ਅੱਜ ਦੁਪਹਿਰ 2 ਵਜੇ ਪਾਣੀ ਛੱਡਿਆ ਜਾਵੇਗਾ। ਬਿਆਸ ਦਰਿਆ ‘ਚ 1 ਲੱਖ 10 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਵੇਗਾ। ਰਵਾਇਤੀ ਪ੍ਰੋਟੋਕਾਲ ਦੇ ਅਨੁਸਾਰ ਪਾਣੀ ਪੜਾਅਵਾਰ/ਹੌਲੀ-ਹੌਲੀ ਢੰਗ ਨਾਲ ਛੱਡਿਆ ਜਾਵੇਗਾ। ਨਾਲ ਹੀ ਹਿਮਾਚਲ ਪ੍ਰਦੇਸ਼ ਦੇ ਸਬੰਧਤ ਸਿਵਲ, ਸਿੰਚਾਈ, ਡਰੇਨੇਸ ਤੇ ਹੜ੍ਹ ਕੰਟਰੋਲ ਅਧਿਕਾਰੀਆਂ ਨੂੰ ਕ੍ਰਿਪਾ ਕਰਕੇ ਸੂਚਿਤ ਕੀਤਾ ਜਾਵੇ ਤੇ ਸਲਾਹ ਦਿੱਤੀ ਜਾਵੇ ਕਿ ਉਹ ਸਾਰੇ ਜ਼ਰੂਰੀ ਸਾਵਧਾਨੀ ਤੇ ਤਿਆਰੀ ਦੇ ਉਪਾਅ ਕਰਨ।

ਇਹ ਵੀ ਪੜ੍ਹੋ : ਨਵਾਂਸ਼ਹਿਰ : ਰਿਕਵਰੀ ਦੌਰਾਨ ਬ/ਦਮਾ.ਸ਼ ਨੇ ਪੁਲਿਸ ‘ਤੇ ਕੀਤੀ ਫਾ.ਇ/ਰਿੰਗ, ਜਵਾਬੀ ਕਾਰਵਾਈ ‘ਚ ਮੁਲਜ਼ਮ ਹੋਇਆ ਜ਼ਖਮੀ
ਜ਼ਿਕਰਯੋਗ ਹੈ ਕਿ ਬਿਆਸ ਦਰਿਆ ਵਿੱਚ ਪਹਿਲਾਂ ਹੀ ਚੱਕੀ ਅਤੇ ਪਹਾੜਾਂ ਦੇ ਆਏ ਪਾਣੀ ਕਾਰਨ ਬਿਆਸ ਦਰਿਆ ਨੇੜਲੇ ਪਿੰਡਾਂ ਨੂੰ ਹੜ੍ਹਾਂ ਦਾ ਖਤਰਾ ਸਤਾ ਰਿਹਾ ਹੈ ਅਤੇ ਮਹਿਤਾਬਪੁਰ, ਕੋਲੀਆਂ, ਸਨਿਆਲ ਸਣੇ ਕੁਝ ਥਾਵਾਂ ’ਤੇ 50 ਤੋਂ 150 ਫੁੱਟ ਤੱਕ ਪਾੜ ਪੈ ਗਏ ਹਨ। ਅਜਿਹੇ ਵਿੱਚ ਪਹਿਲਾਂ ਹੀ ਧੁੱਸੀ ਬੰਨ੍ਹਾਂ ਵਿੱਚ ਪਏ ਪਾੜਾਂ ਕਾਰਨ ਮੁਸੀਬਤ ਝੱਲ ਰਹੇ ਮਹਿਤਾਬਪੁਰ, ਹਲੇੜ ਜਨਾਰਧਨ, ਨੌਸ਼ਹਿਰਾ ਪੱਤਣ, ਸਨਿਆਲ, ਕੋਲੀਆਂ, ਮਿਆਣੀ ਆਦਿ ਪਿੰਡਾਂ ਵਿੱਚ ਸਥਿਤੀ ਹੋਰ ਵੀ ਖਰਾਬ ਹੋ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -:
























