ਟੋਲ ਪਲਾਜ਼ੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕਿਸਾਨਾਂ ਵੱਲੋਂ ਪੰਜਾਬ ਦਾ ਵੱਡਾ ਟੋਲ ਪਲਾਜ਼ਾ ਫ੍ਰੀ ਕਰਾ ਦਿੱਤਾ ਗਿਆ ਹੈ। ਕਿਸਾਨਾਂ ਵੱਲੋਂ ਚੌਕੀਮਾਨ ਟੋਲ ਪਲਾਜ਼ਾ ਫ੍ਰੀ ਕਰਵਾਇਆ ਗਿਆ ਹੈ। ਮਤਲਬ ਕਿ ਜਦੋਂ ਤੁਸੀਂ ਹੁਣ ਇਥੋਂ ਲੰਘੋਗੇ ਤਾਂ ਇਥੇ ਪਰਚੀ ਨਹੀਂ ਲੱਗੇਗੀ। ਹਾਲਾਂਕਿ ਕਿਸਾਨਾਂ ਵੱਲੋਂ ਇਹ ਟੋਲ ਪਲਾਜ਼ਾ ਕੁਝ ਸਮੇਂ ਲਈ ਫ੍ਰੀ ਕਰਵਾਇਆ ਗਿਆ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਮੁੱਲਾਂਪੁਰ ਨੂੰ ਜਾਂਦੇ ਰਸਤੇ ਲੈ ਕੇ ਵਿਵਾਦ ਹੋਇਆ ਹੈ। ਇਹ ਰਸਤਾ ਜੋ ਟੋਲ ਪਲਾਜ਼ਾ ਕੰਪਨੀ ਦੇ ਅਧੀਨ ਆਉਂਦਾ ਹੈ, ਉਸ ਦੀ ਹਾਲਤ ਖਸਤਾ ਹੈ ਤੇ ਉਸ ਦੀ ਮੁਰੰਮਤ ਵੀ ਨਹੀਂ ਕਰਵਾਈ ਜਾ ਰਹੀ। ਕਿਸਾਨਾਂ ਵੱਲੋਂ ਇਸ ਸਬੰਧੀ ਕਈ ਵਾਰ ਸ਼ਿਕਾਇਤਾਂ ਵੀ ਦਿੱਤੀਆਂ ਗਈਆਂ ਪਰ ਕੋਈ ਸੁਣਵਾਈ ਨਹੀਂ ਹੋਈ। ਕੋਈ ਜਵਾਬ ਨਹੀਂ ਦਿੱਤਾ ਗਿਆ। ਜਿਸ ਕਰਕੇ ਸਾਡੇ ਵੱਲੋਂ ਇਹ ਟੋਲ ਪਲਾਜ਼ਾ ਫ੍ਰੀ ਕਰਵਾਇਆ ਗਿਆ।
ਇਹ ਵੀ ਪੜ੍ਹੋ : ਨਵਾਂਸ਼ਹਿਰ : ਰਿਕਵਰੀ ਦੌਰਾਨ ਬ/ਦਮਾ.ਸ਼ ਨੇ ਪੁਲਿਸ ‘ਤੇ ਕੀਤੀ ਫਾ.ਇ/ਰਿੰਗ, ਜਵਾਬੀ ਕਾਰਵਾਈ ‘ਚ ਮੁਲਜ਼ਮ ਹੋਇਆ ਜ਼ਖਮੀ
ਦੱਸ ਦੇਈਏ ਕਿ ਅੱਜ 2 ਘੰਟੇ ਲਈ ਟੋਲ ਪਲਾਜ਼ੇ ਨੂੰ ਫ੍ਰੀ ਕੀਤਾ ਗਿਆ। ਡਕੌਂਦਾ ਕਿਸਾਨ ਯੂਨੀਅਨ ਵੱਲੋਂ ਫੈਸਲਾ ਲੈਂਦਿਆਂ ਟੋਲ ਚੌਕੀਮਾਨ ਟੋਲ ਪਲਾਜ਼ੇ ਨੂੰ ਫ੍ਰੀ ਕਰਵਾਇਆ ਗਿਆ ਹੈ। ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਥੇਬੰਦੀ ਵੱਲੋਂ ਚੌਕੀਮਾਨ ਟੋਲ ਪਲਾਜ਼ੇ ਨੂੰ ਫ੍ਰੀ ਕੀਤਾ ਗਿਆ ਹੈ ਤੇ ਨੈਸ਼ਨਲ ਹਾਈਵੇ-5 ‘ਤੇ ਟੋਲ ਪਲਾਜ਼ਾ ‘ਤੇ ਵਾਹਨ ਬਿਨਾਂ ਪਰਚੀ ਕਟਵਾਏ ਲੰਘਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਮੁੱਲਾਂਪੁਰ ਸਾਈਡ ‘ਤੇ ਕਾਫੀ ਟੋਏ ਪਏ ਹੋਏ ਹਨ ਜਿਸ ਕਰਕੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਸੜਕ ਦਾ ਹੱਲ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਸਾਡੇ ਵੱਲੋਂ ਇਹ ਟੋਲ ਪਲਾਜ਼ਾ ਫ੍ਰੀ ਕਰਵਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























