ਪੰਜਾਬ ਦੇ 8 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਹਨ। ਇਸ ਮੁਸ਼ਕਲ ਘੜੀ ਵਿਚ ਪੰਜਾਬ ਦਾ ਸਾਥ ਦੇਣ ਲਈ ਹਰਿਆਣਾ ਅੱਗੇ ਆਇਆ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਆਪਣੇ ਹਮਰੁਤਬਾ CM ਭਗਵੰਤ ਮਾਨ ਨੂੰ ਇੱਕ ਪੱਤਰ ਲਿਖਿਆ ਹੈ, ਜਿਸ ਵਿੱਚ ਪੰਜਾਬ ਨੂੰ ਮਦਦ ਦੀ ਪੇਸ਼ਕਸ਼ ਕੀਤੀ ਗਈ ਹੈ।
CM ਸੈਣੀ ਨੇ ਪੱਤਰ ਵਿਚ ਲਿਖਿਆ ਕਿ ਪੰਜਾਬ ਵਿਚ ਆਈ ਹੜ੍ਹ ਦੀ ਸਥਿਤੀ ਨਾਲ ਪੈਦਾ ਹੋਈਆਂ ਮੁਸ਼ਕਲਾਂ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ। ਇਸ ਕੁਦਰਤੀ ਮਾਰ ਵਿਚ ਸਾਡੇ ਪੰਜਾਬ ਦੇ ਭਰਾ-ਭੈਣ ਬਹੁਤ ਤਕਲੀਫਾਂ ਝੱਲ ਰਹੇ ਹਨ। ਹਰਿਆਣਾ ਸਰਕਾਰ ਤੇ ਹਰਿਆਣਾ ਦੀ ਜਨਤਾ ਇਸ ਮੁਸ਼ਕਲ ਸਮੇਂ ਵਿਚ ਪੰਜਾਬ ਦੇ ਨਾਲ ਖੜ੍ਹੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਹਾਇਤਾ-ਰਾਹਤ ਸਮੱਗੀ, ਬਚਾਅ ਦਲ, ਮੈਡੀਕਲ ਸਹਾਇਤਾ ਜਾਂ ਹੋਰ ਸੋਮਿਆਂ ਦੀ ਲੋੜ ਹੋਵੇ, ਤਾਂ ਕਿਰਪਾ ਮੈਨੂੰ ਬੇਝਿਜਕ ਦੱਸੋ। ਮੈਂ ਤੁਹਾਨੂੰ ਹਰ ਸੰਭਵ ਮਦਦ ਤੁਸੀਂ ਜਿਥੇ ਕਹੋਗੇ ਉਥੇ ਤੁਰੰਤ ਪਹੁੰਚਾਉਣ ਦਾ ਭਰੋਸਾ ਦਿੰਦਾ ਹਾਂ। ਸਾਡਾ ਉਦੇਸ਼ ਹੈ ਕਿ ਇਸ ਮੁਸ਼ਕਲ ਦੀ ਘੜੀ ਵਿਚ ਪ੍ਰਭਾਵਿਤ ਹਰ ਵਿਅਕਤੀ ਨੂੰ ਛੇਤੀ ਤੋਂ ਛੇਤੀ ਰਾਹਤ ਪਹੁੰਚਾਈ ਜਾ ਸਕੇ।
ਇਹ ਵੀ ਪੜ੍ਹੋ : ਬਰਨਾਲਾ : ਮੀਂਹ ਕਰਕੇ ਘਰ ਦੀ ਡਿੱ/ਗੀ ਛੱਤ, ਘਰ ਦੇ ਮੁਖੀ ਦੀ ਮੌ.ਤ, ਪਤਨੀ ਤੇ 2 ਬੱਚੇ ਗੰਭੀਰ ਜ਼ਖਮੀ
ਦੱਸ ਦੇਈਏ ਕਿ ਰਾਵੀ ਨਦੀ ਦੇ ਪਾਣੀ ਦਾ ਪੱਧਰ ਵਧਣ ਕਾਰਨ ਬੁੱਧਵਾਰ ਨੂੰ ਪਠਾਨਕੋਟ ਦੇ ਮਾਧੋਪੁਰ ਹੈੱਡਵਰਕਸ ਦੇ ਚਾਰ ਗੇਟ ਟੁੱਟ ਗਏ, ਜਿਸ ਕਾਰਨ ਉੱਥੇ ਤਾਇਨਾਤ 50 ਕਰਮਚਾਰੀ ਫਸ ਗਏ। ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਬਾਹਰ ਕੱਢਿਆ ਗਿਆ। ਇਸ ਦੇ ਨਾਲ ਹੀ ਗੁਰਦਾਸਪੁਰ ਜ਼ਿਲ੍ਹੇ ਦੇ ਜਵਾਹਰ ਨਵੋਦਿਆ ਵਿਦਿਆਲਿਆ ਦਬੂੜੀ ਵਿੱਚ ਰਾਤ ਤੋਂ ਫਸੇ 381 ਵਿਦਿਆਰਥੀਆਂ ਅਤੇ 70 ਅਧਿਆਪਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਵੀਡੀਓ ਲਈ ਕਲਿੱਕ ਕਰੋ -:
























