ਅੰਮ੍ਰਿਤਸਰ ਵਿਚ ਬੀਤੀ ਰਾਤ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਆਸ਼ੂ ਮਹਾਜਨ ਵਜੋਂ ਹੋਈ। ਜਾਣਕਾਰੀ ਮੁਤਾਬਕ ਸ਼ੂਟਰ ਦੁਕਾਨ ‘ਤੇ ਪਹੁੰਚੇ ਤੇ ਉਨ੍ਹਾਂ ਵੱਲੋਂ 5-6 ਗੋਲੀਆਂ ਚਲਾਈਆਂ ਗਈਆਂ ਤੇ ਆਸ਼ੂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੂਰਾ ਪਰਿਵਾਰ ਸਦਮੇ ਵਿਚ ਹੈ।
ਸੂਤਰਾਂ ਮੁਤਾਬਕ ਮੋਹਕਮਪੁਰਾ ਥਾਣਾ ਖੇਤਰ ਵਿਚ ਸਥਿਤ ਲਾਈਨ ਫੂਡ ਨਾਂ ਦੇ ਰੈਸਟੋਰੈਂਟ ਦੇ ਮਾਲਕ ਆਸ਼ੂਤੋਸ਼ ਦੀ ਅਣਪਛਾਤੇ ਬਦਮਾਸ਼ਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਦੇਰ ਰਾਤ ਲਗਭਗ 10.30 ਵਜੇ ਦੋ ਨੌਜਵਾਨ ਬਾਈਕ ‘ਤੇ ਸਵਾਲ ਹੋ ਕੇ ਰੈਸਟੋਰੈਂਟ ਕੋਲ ਪਹੁੰਚੇ। ਉਨ੍ਹਾਂ ਵਿਚੋਂ ਇਕ ਬਾਹਰ ਖੜ੍ਹਾ ਰਿਹਾ ਤੇ ਦੂਜਾ ਰੈਸਟੋਰੈਂਟ ਦੇ ਅੰਦਰ ਚਲਾ ਗਿਆ। ਉਸ ਨੇ ਰੈਸਟੋਰੈਂਟ ਮਾਲਕ ਆਸ਼ੂਤੋਸ਼ ਤੋਂ ਪਾਣੀ ਦੀ ਬੋਦਲ ਮੰਗੀ ਜਿਵੇਂ ਹੀ ਆਸ਼ੂਤੋਸ਼ ਪਾਣੀ ਦੇਣ ਲਈ ਅੱਗੇ ਵਧਿਆ ਤਾਂ ਬਦਮਾਸ਼ ਨੇ ਅਚਾਨਕ ਪਿਸਤੌਲ ਕੱਢ ਕੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ।
ਹਮਲਾਵਰਾਂ ਨੇ 6 ਗੋਲੀਆਂ ਚਲਾਈਆਂ ਜਿਨ੍ਹਾਂ ਵਿਚੋਂ 3 ਆਸ਼ੂ ਨੂੰ ਲੱਗੀਆਂ। ਗੰਭੀਰ ਤੌਰ ਤੋਂ ਜ਼ਖਮੀ ਆਸ਼ੂਤੋਸ਼ ਨੂੰ ਨੇੜਲੇ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੇ ਬਾਅਦ ਦੋਵੇਂ ਮੁਲਜ਼ਮ ਬਾਈਕ ‘ਤੇ ਸਵਾਲ ਹੋ ਕੇ ਫਰਾਰ ਹੋ ਗਏ। ਅੰਮ੍ਰਿਤਸਰ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਘਟਨਾ ਵਾਲੀ ਥਾਂ ਦੀ ਸੀਸੀਟੀਵੀ ਫੁਟੇਜ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪਿੰਡ ਮੂਣਕ ਕਲਾਂ ਨੇੜੇ ਵਾਪਰਿਆ ਹਾ/ਦਸਾ : ਬੱਸ ਦੀ ਲਪੇਟ ‘ਚ ਆਉਣ ਕਾਰਨ ਇੱਕ ਦੀ ਮੌ/ਤ, 4 ਜ਼ਖਮੀ
ਹੁਣ ਹਰੀ ਬਾਕਸਰ ਨਾਂ ਦੇ ਬਦਮਾਸ਼ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ। ਸ਼ੁਰੂਆਤੀ ਜਾਂਚ ਵਿਚ ਇਹ ਸ਼ੰਕਾ ਪ੍ਰਗਟਾਈ ਜਾ ਰਹੀ ਹੈ ਕਿ ਵਾਰਦਾਤ ਦੇ ਪਿੱਛੇ ਕਿਸੇ ਗੈਂਗਸਟਰ ਗਿਰੋਹ ਦਾ ਹੱਥ ਹੋ ਸਕਦਾ ਹੈ ਪਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਆਸ਼ੂਤੋਸ਼ ਇਕ ਸ਼ਾਂਤ ਸੁਭਾਅ ਦਾ ਵਿਅਕਤੀ ਸੀ ਤੇ ਉਸ ਦਾ ਕਿਸੇ ਨਾਲ ਕੋਈ ਝਗੜਾ ਨਹੀਂ ਸੀ। ਅਚਾਨਕ ਇਸ ਤਰ੍ਹਾਂ ਦੀ ਵਾਰਦਾਤ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਨੇ ਹੱਤਿਆ ਪਿਛੇ ਫਿਰੌਤੀ ਜਾਂ ਪੁਰਾਣੀ ਰੰਜਿਸ਼ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:
























