ਪੰਜਾਬ ਵਿੱਚ ਮੌਸਮ ਵਿਭਾਗ ਨੇ ਅਗਲੇ 36 ਘੰਟਿਆਂ ਲਈ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਇਸ ਮੁਤਾਬਕ 2 ਸਤੰਬਰ ਯਾਨੀ ਅੱਜ ਸੂਬੇ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਜਦੋਂਕਿ 3 ਸਤੰਬਰ ਨੂੰ ਵੀ ਸੂਬੇ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਹ ਚੇਤਾਵਨੀ 3-4 ਸਤੰਬਰ ਦੀ ਰਾਤ ਨੂੰ 1 ਵਜੇ ਤੱਕ ਜਾਰੀ ਰਹੇਗੀ। ਜਲੰਧਰ ਦੇ ਫਿਲੌਰ ਵਿੱਚ ਸਤਲੁਜ ਦੇ ਪਾਣੀ ਦਾ ਪੱਧਰ ਵਧਣ ਕਾਰਨ, ਸ਼੍ਰੀ ਸ਼ਨੀ ਮੰਦਰ ਵਿੱਚ 2 ਫੁੱਟ ਤੱਕ ਪਾਣੀ ਦਾਖਲ ਹੋ ਗਿਆ।

ਲੁਧਿਆਣਾ ਟੌਲ ਪਲਾਜ਼ਾ ਪਾਰ ਕਰਦਿਆਂ ਆਉਂਦੇ ਸਤਲੁਜ ਦਰਿਆ ਵਿਚ ਇੱਕ ਲੱਖ ਕਿਊਸਿਕ ਦੇ ਨੇੜੇ ਪਾਣੀ ਛੱਡਿਆ ਗਿਆ ਹੈ, ਇਸ ਦੀ ਸਮਰੱਥਾ 3 ਲੱਖ ਕਿਊਸਿਕ ਹੈ। ਰੋਪੜ ਵਾਲੇ ਪਾਸਿਓਂ ਇਧਰ ਪਾਣੀ ਛੱਡਿਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਰਾਤ ਨੂੰ ਹੋਰ ਪਾਣੀ ਛੱਡਿਆ ਜਾ ਰਿਹਾ ਹੈ। ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਤਸਵੀਰਾਂ ਆਦਿ ਦੇ ਚੱਕਰ ਵਿਚ ਜਾਂ ਪਾਣੀ ਵੇਖਣ ਲਈ ਪੁਲ ‘ਤੇ ਨਾ ਖੜ੍ਹੇ ਹੋਣ। ਹਾਲਾਂਕਿ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਪੈਨਿਕ ਨਾ ਹੋਣ ਲਈ ਕਿਹਾ ਜਾ ਰਿਹਾ ਹੈ। ਪੁਲ ‘ਤੇ ਪੁਲਿਸ ਵੀ ਪਹੁੰਚੀ ਹੋਈ ਹੈ ਤੇ ਆਉਣ-ਜਾਣ ਵਾਲੇ ਲੋਕਾਂ ਨੂੰ ਉਥੇ ਨਾ ਖੜ੍ਹੇ ਹੋਣ ਦੀ ਅਪੀਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਹੜ੍ਹ ਪ੍ਰਭਾਵਿਤ ਇਲਾਕੇ ‘ਚ ਰੋਂਦੀ ਮਹਿਲਾ ਦੇ ਗਲ ਲੱਗ ਕੇ ਰੋਏ CM ਮਾਨ, ਬੋਲੇ- ‘ਬਸ ਇਹ ਕੁਦਰਤੀ ਮਾਰ…’
ਮੁੱਖ ਮੰਤਰੀ ਭਗਵੰਤ ਮਾਨ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਉੱਚ ਪੱਧਰੀ ਮੀਟਿੰਗ ਕਰਨਗੇ। ਦਿਨ ਦੌਰਾਨ ਉਨ੍ਹਾਂ ਫਿਰੋਜ਼ਪੁਰ ਖੇਤਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਆਪਣੀ ਪੂਰੀ ਸਾਲ ਦੀ ਤਨਖਾਹ ਦਾਨ ਕੀਤੀ ਹੈ। ਇਸ ਦੌਰਾਨ ਹਰਿਆਣਾ ਸਰਕਾਰ ਨੇ ਵੀ 5 ਕਰੋੜ ਰੁਪਏ ਦੀ ਸਹਾਇਤਾ ਭੇਜੀ ਹੈ।
ਵੀਡੀਓ ਲਈ ਕਲਿੱਕ ਕਰੋ -:























