ਅਬੋਹਰ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਚੱਲਦੇ ਵਿਆਹ ਵਿਚੋਂ ਲਾੜੇ ਨੂੰ ਚੁੱਕ ਲਿਆ ਗਿਆ ਕਿਉਂਕਿ 45 ਸਾਲ ਦੇ ਵਿਅਕਤੀ ਵੱਲੋਂ 15 ਸਾਲ ਦੀ ਨਾਬਾਲਗ ਕੁੜੀ ਨਾਲ ਵਿਆਹ ਕਰਵਾਇਆ ਜਾ ਰਿਹਾ ਸੀ। ਜਦੋਂ ਇਸ ਦੀ ਭਣਕ ਬਾਲ ਵਿਕਾਸ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਨੂੰ ਲੱਗੀ ਤਾਂ ਉਨ੍ਹਾਂ ਵੱਲੋਂ ਮੌਕੇ ‘ਤੇ ਜਾ ਕੇ ਕਾਰਵਾਈ ਕੀਤੀ ਗਈ ਤੇ ਵਿਆਹ ਨੂੰ ਰੁਕਵਾ ਦਿੱਤਾ ਗਿਆ।
ਜਦੋਂ ਲਾੜੇ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਮੈਨੂੰ ਕੁੜੀ ਦੀ ਉਮਰ 20-22 ਸਾਲ ਦੱਸੀ ਗਈ ਸੀ। ਕੁੜੀ ਦੇ ਪਿਓ ਵੱਲੋਂ ਵਿਆਹ ਨੂੰ ਫਾਈਨਲ ਕੀਤਾ ਗਿਆ ਤੇ ਜਲਦਬਾਜ਼ੀ ਵਿਚ ਤਰੀਕ ਵੀ ਪੱਕੀ ਕਰ ਦਿੱਤੀ ਗਈ ਸੀ। ਹਾਲਾਂਕਿ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਤੇ ਵਿਆਹ ਨੂੰ ਰੁਕਵਾਇਆ ਗਿਆ ਤੇ ਅਬੋਹਰ ਦੇ ਸ਼ਹੀਦ ਭਗਤ ਸਿੰਘ ਨਗਰ ਇਲਾਕੇ ਵਿਚ ਬਾਲ ਵਿਆਹ ਕਰਵਾਉਣ ਦੀ ਕੋਸ਼ਿਸ਼ ਨੂੰ ਪੁਲਿਸ ਵੱਲੋਂ ਨਾਕਾਮ ਕਰ ਦਿੱਤਾ ਗਿਆ। 
ਪੁਲਿਸ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਾਰਵਾਈ ਕਾਨੂੰਨ ਦੇ ਆਧਾਰ ‘ਤੇ ਕੀਤੀ ਜਾ ਸਕਦੀ ਹੈ। ਨਾਬਾਲਗ ਦਾ ਵਿਆਹ ਕਰਵਾਉਣਾ ਕਾਨੂੰਨ ਦੇ ਖਿਲਾਫ ਹੈ ਜਿਸ ਲਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























