ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ‘ਤੇ ਚਿੰਤਾ ਪ੍ਰਗਟਾਈ। ਏਸ਼ੀਆ ਕੱਪ ਵਿਚ ਭਾਰਤ ਦੀ 8 ਸਾਲਾਂ ਬਾਅਦ ਇਤਿਹਾਸਕ ਜਿੱਤ ਦੇ ਬਾਅਦ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਾਂ ਕਿਹਾ ਕਿ-ਅਸੀਂ ਪੰਜਾਬ ਦੇ ਹਾਲਾਤਾਂ ਨੂੰ ਦੇਖ ਕੇ ਬਹੁਤ ਦੁਖੀ ਹਾਂ। ਜਦੋਂ ਅਸੀਂ ਵਾਪਸ ਜਾਵਾਂਗੇ ਸਾਡੇ ਤੋਂ ਜਿੰਨਾ ਹੋਵੇਗਾ ਅਸੀਂ ਕਰਾਂਗੇ। ਇਹ ਸਾਡੇ ਲੋਕ ਨੇ ਜਿਨ੍ਹਾਂ ਨੇ ਹਮੇਸ਼ਾ ਸਾਡਾ ਸਾਥ ਦਿੱਤਾ ਹੈ। ਇਸ ਲਈ ਔਖੇ ਸਮੇਂ ਹੁਣ ਸਾਡਾ ਵੀ ਉਨ੍ਹਾਂ ਦੇ ਨਾਲ ਖੜ੍ਹਨ ਦਾ ਫਰਜ਼ ਹੈ। ਮੇਰੀ NGOs ਤੇ ਲੋਕਾਂ ਨੂੰ ਅਪੀਲ ਹੈ ਕਿ ਉਹ ਛੋਟੀ ਜਾਂ ਵੱਡੀ ਕਿਸੇ ਵੀ ਤਰ੍ਹਾਂ ਦੀ ਮਦਦ ਜ਼ਰੂਰ ਕਰਨ।
ਦੱਸ ਦੇਈਏ ਕਿ ਭਾਰੀ ਮੀਂਹ ਕਾਰਨ ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹ ਦੀ ਚਪੇਟ ਵਿਚ ਹਨ। ਅੰਮ੍ਰਿਤਸਰ, ਬਠਿੰਡਾ, ਤਰਨਤਾਰਨ, ਫਾਜ਼ਿਲਕਾ, ਫਰੀਦਕੋਟ ਤੇ ਮਾਨਸਾ ਸਣੇ ਕਈ ਇਲਾਕਿਆਂ ਵਿਚ ਫਸਲਾਂ ਤਬਾਹ ਹੋ ਗਈਆਂ। ਘਰਾਂ ਨੂੰ ਨੁਕਸਾਨ ਹੋਇਆ ਤੇ ਸੜਕਾਂ ਟੁੱਟ ਗਈਆਂ। ਫੌਜ, NDRF, ਪ੍ਰਸ਼ਾਸਨ ਤੇ ਸਥਾਨਕ ਸੰਸਥਾਵਾਂ ਲਗਾਤਾਰ ਰਾਹਤ ਤੇ ਬਚਾਅ ਕਾਰਜ ਕਰ ਰਹੀਆਂ ਹਨ।
ਇਹ ਵੀ ਪੜ੍ਹੋ : ਪਟਿਆਲਾ ‘ਚ 10 ਸਤੰਬਰ ਤੱਕ ਬੰਦ ਰਹਿਣਗੇ ਸਕੂਲ, ਹੜ੍ਹ ਕਰਕੇ DC ਡਾ. ਪ੍ਰੀਤੀ ਯਾਦਵ ਵਲੋਂ ਹੁਕਮ ਜਾਰੀ
ਇਸ ਆਪਦਾ ਵਿਚ ਜਿਥੇ ਪ੍ਰਸ਼ਾਸਨਿਕ ਅਧਿਕਾਰੀ ਮੋਰਚੇ ‘ਤੇ ਖੜ੍ਹੇ ਹਨ, ਦੂਜੇ ਪਾਸੇ ਦੇਸ਼ ਦੇ ਖਿਡਾਰੀਆਂ ਦੀ ਅਪੀਲ ਤੇ ਸਹਿਯੋਗ ਦੀ ਭਾਵਨਾ ਨੇ ਹੜ੍ਹ ਪੀੜਤਾਂ ਨੂੰ ਹੌਸਲਾ ਦਿੱਤਾ ਹੈ। ਪੰਜਾਬ ਨੇ ਪਹਿਲਾਂ ਵੀ ਮੁਸ਼ਕਲ ਹਾਲਾਤ ਦਾ ਸਾਹਮਣਾ ਕੀਤਾ ਹੈ ਤੇ ਇਕਜੁੱਟ ਹੋ ਕੇ ਹਮੇਸ਼ਾ ਮਜ਼ਬੂਤ ਹੋ ਕੇ ਉਭਰਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























