ਰੂਸ ਨੇ ਯੂਕਰੇਨ ‘ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਵਾਈ ਤੇ ਡ੍ਰੋਨ ਹਮਲਾ ਕੀਤਾ। ਰਿਪੋਰਟ ਮੁਤਾਬਕ ਸਰਕਾਰੀ ਭਵਨ ਵਿਚ ਹਮਲੇ ਦੇ ਬਾਅਦ ਅੱਗ ਲੱਗ ਗਈ। ਇਸੇ ਭਵਨ ਵਿਚ ਯੂਕਰੇਨੀ ਪੀਐੱਮ ਆਫਿਸ ਸਣੇ ਕਈ ਮਹੱਤਵਪੂਰਨ ਆਫਿਸ ਹਨ। ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਭਰ ਵਿਚ ਹੋਏ ਹਮਲਿਆਂ ਵਿਚ 4 ਲੋਕ ਮਾਰੇ ਗਏ ਜਿਨ੍ਹਾਂ ਵਿਚ ਇਕ ਬੱਚਾ ਵੀ ਸ਼ਾਮਲ ਹੈ।
ਯੂਕਰੇਨੀ ਰਾਸ਼ਟਰਪਤੀ ਜੇਲੇਂਸਕੀ ਨੇ ਕਿਹਾ ਕਿ ਰੂਸ ਨੇ ਕੀਵ ਵਿਚ ਮੁੱਖ ਸਰਕਾਰੀ ਇਮਾਰਤ ਨੂੰ ਨਿਸ਼ਾਨਾ ਬਣਾਇਆ। ਇਹ ਸਾਢੇ ਤਿੰਨ ਸਾਲ ਦੀ ਜੰਗ ਵਿਚ ਪਹਿਲੀ ਵਾਰ ਹੋਇਆ ਹੈ। ਹਮਲੇ ‘ਚ 18 ਲੋਕ ਜ਼ਖਮੀ ਹੋਏ ਹਨ। ਯੂਕਰੇਨੀ ਹਵਾਈ ਫੌਜ ਮੁਤਾਬਕ ਰੂਸ ਨੇ 805 ਈਰਾਨ ਦੇ ਬਣੇ ਹੋਏ ਸ਼ਾਹੇਦ ਡ੍ਰੋਨ ਤੇ ਡਿਕਾਏ ਲਾਂਚ ਕੀਤੇ। ਨਾਲ ਹੀ 17 ਕਰੂਜ ਤੇ ਬੈਲੇਸਿਟਿਕ ਮਿਜ਼ਾਈਲਾਂ ਵੀ ਦਾਗੀਆਂ।
ਇਹ ਵੀ ਪੜ੍ਹੋ : ਸਲਮਾਨ ਖਾਨ ਨੇ Bigg Boss ‘ਚ ਪੰਜਾਬ ‘ਚ ਆਏ ਹੜ੍ਹਾਂ ‘ਤੇ ਜਤਾਈ ਚਿੰਤਾ, ਸਾਰਿਆਂ ਨੂੰ ਮਦਦ ਦੀ ਕੀਤੀ ਅਪੀਲ
ਪਲਟਵਾਰ ਕਰਦੇ ਹੋਏ ਯੂਕਰੇਨ ਨੇ ਰੂਸ ਦੇ ਦੁਝਬਾ ਪਾਈਪਲਾਈਨ ‘ਤੇ ਡ੍ਰੋਨ ਹਮਲਾ ਕੀਤਾ ਜਿਸ ਨਾਲ ਰੂਸ ਤੋਂ ਹੰਗਰੀ ਤੇ ਸਲੋਵਾਕੀਆ ਨੂੰ ਤੇਲ ਸਪਲਾਈ ਹੁੰਦਾ ਹੈ। ਜੇਲੇਂਸਕੀ ਨੇ ਕਿਹਾ ਕਿ ਅਜਿਹੇ ਸਮੇਂ ਵਿਚ ਜਦੋਂ ਗੱਲਬਾਤ ਬਹੁਤ ਪਹਿਲਾਂ ਸ਼ੁਰੂ ਹੋ ਸਕਦੀ ਸੀ, ਕਤਲ ਜਾਣਬੁਝ ਕੇ ਕੀਤਾ ਗਿਆ ਅਪਰਾਧ ਹੈ। ਇਹ ਯੁੱਧ ਨੂੰ ਲੰਬਾ ਖਿੱਚਣ ਦੀ ਕੋਸ਼ਿਸ਼ ਹੈ। ਉਨ੍ਹਾਂ ਨੇ ਹਮਲਿਆਂ ਨੂੰ ਰੋਕਣ ਲਈ ਦੁਨੀਆ ਤੋਂ ਮਦਦ ਮੰਗੀ। ਦੂਜੇ ਪਾਸੇ ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਸ ਨੇ ਯੂਕਰੇਨ ਦੇ ਫੌਜ ਉਦਯੋਗਿਕ ਪਰਿਸਰ ਤੇ ਆਵਾਜਾਈ ਬੁਨਿਆਦੀ ਢਾਂਚੇ ‘ਤੇ ਹਮਲੇ ਕੀਤੇ ਹਨ, ਜਿਸ ਨਾਲ ਹਥਿਆਰਾਂ ਤੇ ਫੌਜ ਉਪਕਰਣਾਂ ਦੇ ਗੋਦਾਮਾਂ ਨੂੰ ਨੁਕਸਾਨ ਪਹੁੰਚਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























