ਬਠਿੰਡਾ ਜ਼ਿਲ੍ਹੇ ਵਿਚ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਪਿੰਡ ਵਿਰਕ ਕਲਾਂ ਵਿੱਚ ਅਣਖ ਦੇ ਖਾਤਰ ਪਿਓ ਵੱਲੋਂ ਧੀ ਅਤੇ ਤਿੰਨ ਸਾਲ ਦੀ ਦੋਹਤੀ ਦਾ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਧੀ ਨੇ ਪੰਜ ਸਾਲ ਪਹਿਲਾਂ ਆਪਣੇ ਹੀ ਪਿੰਡ ਦੇ ਮੁੰਡੇ ਰਵੀ ਸ਼ਰਮਾ ਦੇ ਨਾਲ ਲਵ ਮੈਰਿਜ ਕਰਵਾਈ ਸੀ, ਜਿਸ ਕਰਕੇ ਪਰਿਵਾਰ ਹੁਣ ਤੱਕ ਨਾਰਾਜ਼ ਸੀ। ਜੋੜੇ ਨੇ ਹਾਈਕੋਰਟ ਤੋਂ ਸੁਰੱਖਿਆ ਲੈ ਕੇ ਵਿਆਹ ਕਰਵਾਇਆ ਸੀ.
ਇਸ ਸਬੰਧੀ ਡੀਐਸਪੀ ਰੂਰਲ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਅੱਜ ਸਵੇਰੇ ਕਰੀਬ 10 ਵਜੇ ਪਿੰਡ ਵਿਰਕ ਕਲਾਂ ਦੇ ਬਸ ਅੱਡੇ ਦੇ ਉੱਤੇ ਇੱਕ ਔਰਤ ਜਿਸ ਦੀ ਸ਼ਨਾਖਤ ਜਸਮਨਦੀਪ ਕੌਰ ਉਰਫ ਜੈਸਮੀਨ ਆਪਣੀ ਤਿੰਨ ਸਾਲ ਦੀ ਧੀ ਦੇ ਨਾਲ ਖੜ੍ਹੀ ਹੋਈ ਸੀ ਤਾਂ ਉਸ ਵੇਲੇ ਰਾਜਵੀਰ ਸਿੰਘ ਵੱਲੋਂ ਕਹੀ ਮਾਰ ਕੇ ਆਪਣੀ ਧੀ ਜਸ਼ਮਨਦੀਪ ਕੌਰ ਦਾ ਕਤਲ ਕਰ ਦਿੱਤਾ ਗਿਆ ਅਤੇ ਉਸ ਦੀ ਗੋਦੀ ਵਿੱਚ ਤਿੰਨ ਸਾਲ ਦੀ ਧੀ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤੀ। ਇਸ ਮਗਰੋਂ ਇਲਾਜ ਉਸ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਭੇਜਿਆ ਗਿਆ ਜਿਸ ਤੋਂ ਬਾਅਦ ਉਸ ਦੀ ਵੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਹੜ੍ਹਾਂ ਦੀ ਮਾਰ, ਸਲਮਾਨ ਖਾਨ ਨੇ ਭੇਜੀ ਮਦਦ, ਪਿੰਡ ਵੀ ਲੈਣਗੇ ਗੋਦ, ਸੋਨੂੰ ਸੂਦ ਨੇ ਕੀਤਾ ਦੌਰਾ
ਇਸ ਮੌਕੇ DSP ਨੇ ਦੱਸਿਆ ਕਿ ਜੋ ਕਾਤਲ ਰਾਜਵੀਰ ਸਿੰਘ ਪਿੰਡ ਦਾ ਨੰਬਰਦਾਰ ਵੀ ਹੈ ਤੇ ਜੱਟ-ਸਿੱਖ ਭਾਈਚਾਰੇ ਨਾਲ ਸਬੰਧ ਰੱਖਦਾ ਹੈ। ਉਸ ਦੀ ਧੀ ਜਸਮਨਦੀਪ ਕੌਰ ਨੇ ਰਵੀ ਸ਼ਰਮਾ ਦੇ ਨਾਲ ਲਵ ਮੈਰਿਜ ਕਰਵਾਈ ਸੀ ਅਤੇ ਉਸ ਦਾ ਪਿਓ ਇਸੇ ਕਰਕੇ ਉਸ ਤੋਂ ਹੁਣ ਤੱਕ ਇੰਨਾ ਨਾਰਾਜ਼ ਸੀ ਕਿ ਉਸ ਨੇ ਆਪਣੀ ਧੀ ਦਾ ਕਤਲ ਕਰ ਦਿੱਤਾ। ਇਸ ਦੌਰਾਨ ਜ਼ਖਮੀ ਹੋਈ ਤਿੰਨ ਸਾਲ ਦੀ ਧੀ ਏਕਮਨੂਰ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ ਹੈ। ਫਿਲਹਾਲ ਦੋਸ਼ੀ ਰਾਜਵੀਰ ਸਿੰਘ ਨੂੰ ਬਣਦੀਆਂ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























