ਬੀਤੇ ਦਿਨੀਂ ਬਠਿੰਡਾ ਦੇ ਜੀਦਾ ਪਿੰਡ ਵਿੱਚ ਵੱਡੀ ਘਟਨਾ ਵਾਪਰੀ ਸੀ ਜਿਥੇ ਇਕ ਘਰ ਵਿਚ ਜ਼ੋਰਦਾਰ ਧਮਾਕਾ ਹੋਇਆ ਸੀ ਤੇ ਧਮਾਕੇ ਦੀ ਆਵਾਜ਼ ਪੂਰੇ ਪਿੰਡ ਵਿਚ ਗੂੰਜ ਉਠੀ ਸੀ ਤੇ ਹਫੜਾ-ਦਫੜੀ ਮਚ ਗਈ ਸੀ। ਧਮਾਕੇ ਵਿੱਚ ਦੋ ਪਿਓ-ਪੁੱਤ ਜ਼ਖਮੀ ਹੋ ਗਏ ਹਨ। ਜ਼ਖਮੀਆਂ ਦੀ ਪਛਾਣ ਪਿਤਾ ਜਗਤਾਰ ਸਿੰਘ ਅਤੇ ਪੁੱਤਰ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ।
ਪੂਰੇ ਮਾਮਲੇ ਦੀ ਜਾਂਚ ਕਰਨ ਲਈ ਵੱਡੀ ਗਿਣਤੀ ਵਿਚ ਪੁਲਿਸ ਅਧਿਕਾਰੀ ਬਠਿੰਡਾ ਦੇ ਜੀਦਾ ਪਿੰਡ ਪਹੁੰਚੇ। ਮਾਮਲੇ ਵਿਚ ਗੁਰਪ੍ਰੀਤ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਹਾਦਸੇ ਵਿਚ ਜ਼ਖਮੀ ਹੋਏ ਗੁਰਪ੍ਰੀਤ ਤੇ ਉਨ੍ਹਾਂ ਦੇ ਪਿਤਾ ਜਗਤਾਰ ਸਿੰਘ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਘਟਨਾ ਵਾਲੀ ਥਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ।
ਜਾਂਚ ਲਈ ਜਲੰਧਰ ਤੋਂ ਵੀ ਪੁਲਿਸ ਟੀਮਾਂ ਉਥੇ ਪਹੁੰਚੀਆਂ ਹਨ। ਫੋਰੈਸਿਕ ਟੀਮਾਂ ਦੀਆਂ ਗੱਡੀਆਂ ਵੀ ਮੌਕੇ ‘ਤੇ ਪਹੁੰਚ ਚੁੱਕੀਆਂ ਹਨ। ਫੋਰੈਂਸਿਕ ਟੀਮ ਦੇ ਹੱਥ ਵੱਡੇ ਸੁਰਾਗ ਲੱਗੇ ਹਨ। ਉਨ੍ਹਾਂ ਵੱਲੋਂ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਜਾਂਚ ਵਿਚ ਕਈ ਹੈਰਾਨ ਕਰ ਦੇਣ ਵਾਲੇ ਖੁਲਾਸੇ ਹੋਏ ਹਨ। ਪੁਲਿਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਕਈ ਇਤਰਾਜ਼ਯੋਗ ਗੱਲਾਂ ਸਾਹਮਣੇ ਆਈਆਂ ਹਨ। ਗੁਰਪ੍ਰੀਤ ਦੇ ਫੋਨ ਤੋਂ ਇਕ ਟਿਕਟ ਬੁੱਕ ਕੀਤੇ ਜਾਣ ਦੀ ਵੀ ਜਾਣਕਾਰੀ ਮਿਲੀ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਮਾਮਲੇ ਵਿਚ ਹੋਰ ਲੋਕਾਂ ਦੀ ਸ਼ਮੂਲੀਅਤ ਦੀ ਵੀ ਜਾਂਚ ਕੀਤੀ ਜਾਵੇਗੀ। ਮੁਲਜ਼ਮ ਵੱਲੋਂ ਮੰਗਵਾਈ ਗਈ ਸਮੱਗਰੀ ਦੀ ਜਾਣਕਾਰੀ ਫੋਰੈਂਸਿਕ ਜਾਂਚ ਦੇ ਬਾਅਦ ਹੀ ਸਪੱਸ਼ਟ ਹੋ ਸਕੇਗੀ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕ.ਤ/ਲ ਮਾਮਲੇ ‘ਚ ਹੋਈ ਸੁਣਵਾਈ, ਮੁਲਜ਼ਮਾਂ ਨੂੰ ਫਿਜ਼ੀਕਲੀ ਪੇਸ਼ ਕਰਨ ਦੇ ਦਿੱਤੇ ਹੁਕਮ
ਦੱਸਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਵੱਲੋਂ ਆਨਲਾਈਨ ਸਮੱਗਰੀ ਮੰਗਾਈ ਗਈ ਤੇ ਜਦੋਂ ਸਮੱਗਰੀ ਨਾਲ ਛੇੜਛਾੜ ਕੀਤੀ ਗਈ ਤਾਂ ਉਸ ਵਿਚ ਬਲਾਸਟ ਹੋ ਗਿਆ, ਇੰਨਾ ਹੀ ਨਹੀਂ ਜਦੋਂ ਉਸ ਦੇ ਪਿਤਾ ਵੱਲੋਂ ਉਸ ਸਾਮਾਨ ਨੂੰ ਸਾਂਭੇ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਕ ਵਾਰ ਫਿਰ ਤੋਂ ਸਮੱਗਰੀ ਵਿਚ ਬਲਾਸਟ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -:
























